ਚੇਨਈ, 3 ਸਤੰਬਰ – ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ‘ਚ ਸ਼ਰਾਬ ਖਰੀਦਣ ਲਈ ਕੋਵਿਡ ਵੈਕਸੀਨ ਲਗਵਾਉਣਾ ਲਾਜ਼ਮੀ ਹੋਵੇਗਾ। ਜ਼ਿਲ੍ਹਾ ਕੁਲੈਕਟਰ ਉਧਗਮੰਡਲਮ J Innocent Divya ਨੇ ਕਿਹਾ ਕਿ ਜ਼ਿਲ੍ਹੇ ‘ਚ 97% ਵੈਕਸੀਨੇਸ਼ਨ ਦਾ ਕੰਮ ਹੋ ਚੁੱਕਾ ਹੈ ਤੇ ਘਰ ਘਰ ਜਾ ਕੇ ਵੀ ਕੋਵਿਡ ਵੈਕਸੀਨ ਲਗਵਾਈ ਜਾ ਰਹੀ ਹੈ। ਹਾਲਾਂਕਿ ਜੋ ਲੋਕ ਸ਼ਰਾਬ ਪੀਣ ਦੇ ਆਦੀ ਹਨ ਉਹ ਕੋਵਿਡ ਵੈਕਸੀਨ ਨਹੀਂ ਲਗਵਾ ਰਹੇ। ਕਿਉਕਿ ਸ਼ੁਰੂਆਤੀ ਰਿਪੋਰਟ ਇਹ ਸੀ ਕਿ ਕੋਵਿਡ ਵੈਕਸੀਨ ਲੱਗਣ ਤੋਂ ਬਾਅਦ 2-3 ਦਿਨ ਸ਼ਰਾਬ ਦਾ ਸੇਵਨ ਨਹੀਂ ਕੀਤਾ ਜਾ ਸਕਦਾ। ਤੇ ਸ਼ਰਾਬ ਪੀਣ ਵਾਲਿਆਂ ਦਾ ਇਹ ਵੀ ਕਹਿਣਾ ਸੀ ਕਿ ਸ਼ਰਾਬ ਦੇ ਸੇਵਨ ਕਰਕੇ ਉਹ ਕੋਵਿਡ ਵੈਕਸੀਨ ਨਹੀਂ ਲਗਵਾ ਪਾ ਰਹੇ।ਇਸ ਲਈ ਕੋਵਿਡ ਵੈਕਸੀਨੇਸ਼ਨ ਵਧਾਉਣ ਵਾਸਤੇ ਹੁਣ ਸ਼ਰਾਬ ਖਰੀਦਣ ਵਾਸਤੇ ਕੋਵਿਡ ਵੈਕਸੀਨੇਸ਼ਨ ਦਾ ਸਬੂਤ ਦਿਖਾਉਣਾ ਹੋਵੇਗਾ।