ਪਾਂਸ਼ਟਾ ਚ ਚਲਾਨ ਨੂੰ ਲੈ ਕੇ ਲੱਗਾ ਧਰਨਾ, ਸਰਪੰਚ ਨੂੰ ਪੁਲਿਸ ਨੇ ਚੁੱਕਿਆਂ।

ਫਗਵਾੜਾ, 3 ਸਤੰਬਰ(ਰਜਿੰਦਰ ਕੁਮਾਰ) :- ਫਗਵਾੜਾ ਦੇ ਨੇੜਲੇ ਪਿੰਡ ਪਾਂਛਟਾ ਵਿਖੇ ਉਸ ਟਾਈਮ ਮੋਟਰਸਾੲੀਕਲ ਦਾ ਚਲਾਨ ਕੱਟਣ ਨੂੰ ਲੈ ਕੇ ਵਿਵਾਦ ਹੋ ਗਿਆ ਜਦੋਂ  ਪਾਂਛਟਾਦੀ ਚੌਕੀ ਇੰਚਾਰਜ ਐੱਸ ਆਈ ਗੁਰਜੀਤ ਕੌਰ ਨੇ ਇਕ ਸ਼ੱਕੀ ਮੋਟਰਸਾਈਕਲ ਨੂੰ ਦੇਖਿਆ ਤਾਂ ਉਸ ਦੇ ਪੇਪਰ ਚੈੱਕ ਕੀਤੇ ਪੇਪਰ ਨਾ ਪੂਰੇ ਹੋਣ ਤੇ ਮੋਟਰਸਾਈਕਲ ਨੂੰਚਲਾਨ ਕੱਟ ਕੇ  ਚੌਕੀ ਲਿਜਾਇਆ ਗਿਆ  ਮੋਟਰਸਾਈਕਲ ਦਾ ਮਾਲਕ ਸਰਪੰਚ ਹਰਜੀਤ ਸਿੰਘ ਦਾ ਕਰਿੰਦਾ ਦੱਸਿਆ ਜਾ ਰਿਹਾ ਹੈ  ਜਿਸ ਨੂੰ ਲੈ ਕੇ ਸਰਪੰਚਹਰਜੀਤ ਸਿੰਘ ਨੇ ਸਖ਼ਤ ਇਤਰਾਜ਼ ਜਤਾਇਆ ਅਤੇ ਧਰਨਾ ਲਗਾ ਕੇ ਰੋਡ ਨੂੰ ਜਾਮ   ਕਰ ਦਿੱਤਾ  ਅਤੇ ਪੁਲੀਸ ਉੱਪਰ ਧੱਕੇਸ਼ਾਹੀ   ਕਰਨ ਦੇ ਆਰੋਪ ਲਗਾਏ। ਇਸਸੰਬੰਧੀ  ਜਦੋਂ ਐੱਸ ਆਈ ਗੁਰਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮੋਟਰਸਾਈਕਲ ਦਾ ਨੰਬਰ ਉਨ੍ਹਾਂ ਦੀ ਡਾਇਰੀ ਵਿੱਚ ਪਹਿਲਾਂ ਹੀ ਨੋਟ ਹੈ ਅਤੇਇੱਕ ਵਾਰੀ ਪਹਿਲਾਂ ਵੀ ਨਾਕੇ ਉੱਪਰੋਂ ਭੱਜ ਚੁੱਕਾ ਹੈ ਜਿਸ ਨੂੰ ਅੱਜ ਉਹ ਜਦੋਂ ਗਸ਼ਤ ਤੇ  ਸਨ ਤਾਂ ਉਨ੍ਹਾਂ ਨੇ ਇਸ ਮੋਟਰਸਾਈਕਲ ਨੂੰ  ਚੈੱਕ ਕੀਤਾ ਪੇਪਰ ਨਾ ਹੋਣ ਕਾਰਨਇਸ ਮੋਟਰਸਾਈਕਲ ਨੂੰ ਚੌਕੀ ਲਿਆਂਦਾ ਗਿਆ  ਜਿਸ ਤੋਂ ਬਾਅਦ ਸਰਪੰਚ ਅਤੇ ਉਸਦੇ ਨਾਲ ਆਏ ਬੰਦਿਆਂ ਨੇ ਉਨ੍ਹਾਂ ਨਾਲ ਮਾੜੀ ਸ਼ਬਦਾਵਲੀ ਵਰਤੀ ਅਤੇ  ਛੋਟੇਹਾਥੀ ਅਤੇ ਹੋਰ ਵਾਹਨ ਲਾ ਕੇ ਉਨ੍ਹਾਂ ਦੀ ਗੱਡੀ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਅਤੇ ਉਨ੍ਹਾਂ ਨੂੰ ਡਿਊਟੀ ਕਰਨ ਤੋਂ ਰੋਕਿਆ। ਬਾਅਦ ਵਿਚ ਥਾਣਾ ਰਾਵਲਪਿੰਡੀ ਦੇਐਸਐਚਓ ਜੈਪਾਲ ਮੌਕੇ ਉੱਪਰ ਪਹੁੰਚੇ ਜਿਸ ਤੋਂ ਬਾਅਦ ਸਰਪੰਚ ਅਤੇ ਉਨ੍ਹਾਂ ਦੇ ਬੇਟਿਆਂ ਨੂੰ  ਪੁਲੀਸ ਗੱਡੀ ਵਿੱਚ ਬਿਠਾ ਕੇ ਥਾਣੇ ਲਿਜਾਇਆ ਗਿਆ  ਅਤੇ ਧਰਨੇ ਨੂੰਚੁੱਕਵਾ ਦਿੱਤਾ ਗਿਆ  ਪੁਲੀਸ ਨੇ ਧਾਰਾ 353,186,341,283,148,149 IPC ਤਹਿਤ ਮੁਕੱਦਮਾ ਦਰਜ ਕਰ ਕੇ ਸਰਪੰਚ ਹਰਜੀਤ ਸਿੰਘ ਉਸ ਦੇ ਪੁੱਤਰ ਤਰਲੋਚਨ ਸਿੰਘ ਉਸ ਦੇ ਪੁੱਤਰ ਗੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਪਰਮਿੰਦਰ ਸਿੰਘ ਅਤੇ ਕੁਝ ਹੋਰ ਵਿਅਕਤੀਆਂ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ |

Leave a Reply

Your email address will not be published. Required fields are marked *