ਨਵੀਂ ਦਿੱਲੀ, 4 ਸਤੰਬਰ – 5 ਸਤੰਬਰ ਯਾਣਿ ਅਧਿਆਪਕ ਦਿਵਸ ‘ਤੇ ਕੋਰੋਨਾ ਕਾਲ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਨੂੰ ਦਿੱਲੀ ਸਰਕਾਰ ਸਨਮਾਨਿਤ ਕਰੇਗੀ। ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆਂ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਕੁਆਰਨਟਾਈਨ ਸੈਂਟਰ ‘ਚ ਡਿਊਟੀ ਤੋਂ ਲੈ ਕੇ ਰਾਸ਼ਨ ਵੰਡਣ, ਕੋਵਿਡ ਵੈਕਸੀਨ ਲਗਾਉਣ ਆਦਿ ਕੰਮ ਅਧਿਆਪਕਾਂ ਨੇ ਕੀਤੇ ਹਨ।ਅਧਿਆਪਕਾਂ ਨੇ ਆਪਣੀ ਡਿਊਟੀ ਨਿਭਾਉਣ ਦੇ ਨਾਲ ਨਾਲ ਆਨਲਾਈਨ ਕਲਾਸਾਂ ਵੀ ਜਾਰੀ ਰੱਖੀਆਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਅਧਿਆਪਕ ਦਿਵਸ ‘ਤੇ ਦਿੱਤੇ ਜਾਣ ਵਾਲੇ ਐਵਾਰਡਾਂ ਦੀ ਗਿਣਤੀ 103 ਤੋਂ ਵਧਾ ਕੇ 122 ਕਰ ਦਿੱਤੀ ਗਈ ਹੈ।