ਟੋਕੀਓ, 5 ਸਤੰਬਰ – ਟੋਕੀਓ ਪੈਰਾਉਲੰਪਿਕ ‘ਚ ਇਤਿਹਾਸ ਰਚਦੇ ਹੋਏ ਭਾਰਤ ਦੇ ਕ੍ਰਿਸ਼ਨਾ ਨਾਗਰ ਨੇ ਬੈਡਮਿੰਟਨ SH6 ‘ਚ ਗੋਲਡ ਮੈਡਲ ਜਿੱਤਿਆ ਹੈ।43 ਮਿੰਟ ਚੱਲੇ ਫਾਈਨਲ ਮੁਕਾਬਲੇ ‘ਚ ਕ੍ਰਿਸ਼ਨਾ ਨਾਗਰ ਨੇ ਹਾਂਗਕਾਂਗ ਦੇ ਚੂ ਮਨ ਕਾਈ ਨੂੰ 21-17,16-21 ਅਤੇ 21-17 ਨਾਲ ਹਰਾ ਕੇ ਮੈਚ ਆਪਣੇ ਨਾਂਅ ਕਰ ਲਿਆ। ਇਸ ਦੇ ਨਾਲ ਹੀ ਟੋਕੀਓ ਪੈਰਾ ਉਲੰਪਿਕ ‘ਚ ਭਾਰਤ 5 ਗੋਲਡ ਮੈਡਲ ਸਮੇਤ ਕੁੱਲ 19 ਮੈਡਲ ਹਾਸਿਲ ਕਰ ਚੁੱਕਾ ਹੈ, ਜਦਕਿ ਬੈਡਮਿੰਟਨ ‘ਚ ਭਾਰਤ 2 ਗੋਲਡ ਮੈਡਲ ਜਿੱਤ ਚੁੱਕਾ ਹੈ।ਪੈਰਾ ਉਲੰਪਿਕ ਦੇ ਇਤਿਹਾਸ ‘ਚ ਭਾਰਤ ਦਾ ਇਹ ਸਭ ਤੋਂ ਵਧੀਆਂ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਰੀਓ ਪੈਰਾਉਲੰਪਿਕ ‘ਚ ਭਾਰਤ ਨੇ 2 ਗੋਲਡ ਮੈਡਲਾ ਸਮੇਤ 4 ਮੈਡਲ ਜਿੱਤੇ ਸਨ।ਇਸ ਸ਼ਾਨਦਾਰ ਉਪਲਬਧੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰਿਸ਼ਨਾ ਨਾਗਰ ਨੂੰ ਮੁਬਾਰਕਬਾਦ ਦਿੱਤੀ ਹੈ।