ਲਖਨਊ, 5 ਸਤੰਬਰ – ਮੁਜ਼ੱਫਰਨਗਰ ਵਿਖੇ ਕਿਸਾਨ ਮਹਾਂਪੰਚਾਇਤ ‘ਚ ਬੋਲਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਜਦੋਂ ਬੁਲਾਵੇਗੀ ਅਸੀਂ ਗੱਲਬਾਤ ਲਈ ਜਾਵਾਂਗੇ। ਜਦ ਤੱਕ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ, ਕਿਸਾਨ ਅੰਦੋਲਨ ਜਾਰੀ ਰਹੇਗਾ। ਆਜ਼ਾਦੀ ਲਈ ਸੰਘਰਸ਼ 90 ਸਾਲ ਤੱਕ ਚੱਲਿਆ, ਇਸ ਲਈ ਮੈਨੂੰ ਨਹੀਂ ਪਤਾ ਕਿ ਕਿਸਾਨ ਅੰਦੋਲਨ ਕਦੋਂ ਤੱਕ ਚੱਲੇਗਾ।ਉਨ੍ਹਾਂ ਕਿਹਾ ਕਿ ਅਸੀਂ ਸੰਕਲਪ ਲੈਂਦੇ ਹਾਂ ਕਿ ਦਿੱਲੀ ਦੀਆਂ ਸਰਹੱਦਾਂ ਉੱਪਰ ਚੱਲ ਰਹੇ ਧਰਨੇ ਨਹੀਂ ਛੱਡਾਂਗੇ, ਬੇਸ਼ੱਕ ਸਾਡਾ ਕਬਰਸਤਾਨ ਉੱਥੇ ਬਣਾ ਦਿੱਤਾ ਜਾਵੇ। ਜ਼ਰੂਰਤ ਪਈ ਤਾਂ ਅਸੀਂ ਆਪਣੀਆਂ ਜਾਨਾਂ ਵੀ ਦੇ ਦੇਵਾਂਗੇ, ਪਰ ਜਦ ਤੱਕ ਅਸੀਂ ਨਹੀਂ ਜਿੱਤਦੇ ਧਰਨੇ ਵਾਲੀ ਥਾਂ ਨਹੀਂ ਛੱਡਾਂਗੇ।