ਬਗਦਾਦ, 5 ਸਤੰਬਰ – ਇਰਾਕ ਦੇ ਉੱਤਰੀ ਸੂਬੇ ਕਿਰਕੁਕ ਵਿਖੇ ਆਈ.ਐੱਸ ਦੇ ਹਮਲੇ ਵਿਚ 13 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ।ਨਿਊਜ਼ ਚੈਨਲ ਨੇ ਆਪਣੇ ਸੂਤਰਾਂ ਦੇ ਹਵਾਲੇ ਤੋਂ ਦਿੱਤੀ ਰਿਪੋਰਟ ਵਿਚ ਦੱਸਿਆ ਕਿ ਆਈ.ਐੱਸ ਦੇ ਅੱਤਵਾਦੀਆਂ ਨੇ ਤਾਲ-ਅਲ-ਸ਼ਫਾਕ ਪਿੰਡ ਵਿਚ ਪੁਲਿਸ ਬਲ ਉੱਪਰ ਹਮਲਾ ਕਰ ਦਿੱਤਾ। ਇਸ ਹਮਲੇ ਵਿਚ 13 ਪੁਲਿਸ ਕਰਮਚਾਰੀ ਮਾਰੇ ਗਏ ਜਦਕਿ ਕਈ ਜਖਮੀਂ ਹੋਏ ਹਨ।