ਚੰਡੀਗੜ੍ਹ, 26 ਅਪ੍ਰੈਲ – ਕੋਰੋਨਾ ਮਹਾਂਮਾਰੀ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹੁੰਚ ਤੋਂ ਬਾਅਦ ਭਾਰਤੀ ਸੈਨਾ ਦੀ ਪੱਛਮੀ ਕਮਾਂਡ ਨੇ ਖਰਾਬ ਪਏ ਆਕਸੀਜਨ ਪਲਾਂਟ ਨੂੰ ਚਲਾਉਣ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਇਲਾਵਾ ਸੈਨਾ ਨੇ 100 ਬੈੱਡਾਂ ਵਾਲੇ ਸੀ.ਐੱਸ.ਆਈ.ਆਰ ਹਸਪਤਾਲ ਲਈ ਤਕਨੀਕੀ ਅਤੇ ਸਿਹਤ ਸੇਵਾਵਾਂ ਲਈ ਵੀ ਮਦਦ ਦੀ ਪੇਸ਼ਕਸ਼ ਕੀਤੀ ਹੈ।