ਅੰਮ੍ਰਿਤਸਰ, 26 ਅਪ੍ਰੈਲ – ਬੇਅਦਬੀ ਮਾਮਲੇ ‘ਚ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਵਿਧਾਇਕ ਨਵਜੋਤ ਸਿੱਧੂ ਨੇ ਫਿਰ ਤੋਂ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਨੂੰ ਲੈ ਕੇ ਜਾਂ ਤਾਂ ਹਾਈਕੋਰਟ ਦਾ ਫੈਸਲਾ ਮੰਨ੍ਹ ਲਿਆ ਜਾਵੇ ਜਾਂ ਫਿਰ ਹਾਈਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਦਾ ਰੁਖ ਕੀਤਾ ਜਾਵੇ। ਪਰ ਸਮੱਸਿਆ ਨੀਅਤ ਅਤੇ ਜਾਣ ਬੁੱਝ ਕੇ ਦੇਰੀ ਹੈ। ਇਸ ਮਾਮਲੇ ਨੂੰ ਲੈ ਕੇ ਹੋਰ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਉਣ ਦੀ ਗੱਲ ਨਹੀਂ ਬਲਕਿ ਸਵਾਲ ਇਹ ਹੈ ਕਿ ਪਿਛਲੇ 6 ਸਾਲਾਂ ਵਿਚ ਬਣਾਈਆਂ ਵਿਸ਼ੇਸ਼ ਜਾਂਚ ਟੀਮਾਂ ਨੇ ਕੀ ਪ੍ਰਾਪਤ ਕੀਤਾ ਹੈ।