ਜਕਾਰਤਾ, 8 ਸਤੰਬਰ – ਇੰਡੋਨੇਸ਼ੀਆ ਦੇ ਬੈਂਟਨ ਸੂਬੇ ਦੀ ਇੱਕ ਜੇਲ੍ਹ ਵਿਚ ਭਿਆਨਕ ਅੱਗ ਲੱਗ ਗਈ, ਜਿਸ ਵਿਚ ਘੱਟੋ ਘੱਟ 41 ਕੈਦੀਆਂ ਦੀ ਮੌਤ ਹੋ ਗਈ। ਇਹ ਅੱਗ ਤੇਗਾਰੰਗ ਜੇਲ੍ਹ ਦੇ ਬਲਾਕ-ਸੀ ਵਿਚ ਲੱਗੀ ਜਿੱਥੇ ਕਿ ਨਸ਼ੀਲੀਆਂ ਦਵਾਈਆਂ ਨਾਲ ਸਬੰਧਿਤ ਅਪਰਾਧੀਆਂ ਨੂੰ ਰੱਖਿਆ ਜਾਂਦਾ ਹੈ। ਜੇਲ੍ਹ ਵਿਚ 1222 ਕੈਦੀ ਰੱਖਣ ਦੀ ਸਮਰਥਾ ਹੈ, ਪਰ ਜੇਲ੍ਹ ‘ਚ ਸਮਰਥਾ ਤੋਂ ਵੱਧ 2000 ਕੈਦੀ ਰੱਖੇ ਗਏ ਸਨ।ਜੇਲ੍ਹ ਵਿਚ ਕਿੰਨੇ ਕੈਦੀ ਰੱਖੇ ਗਏ ਸਨ, ਇਸ ਦੀ ਪੁਸ਼ਟੀ ਅਜੇ ਹੋਣਾ ਬਾਕੀ ਹੈ। ਰਾਤ ਤਕਰੀਬਨ 1 ਤੋਂ 2 ਦੇ ਵਿਚਕਾਰ ਜਦੋਂ ਇਹ ਅੱਗ ਲੱਗੀ ਤਾਂ ਜ਼ਿਆਦਾਤਰ ਕੈਦੀ ਸੌ ਰਹੇ ਸਨ। ਇਸ ਘਟਨਾ ਵਿਚ ਕਈ ਕੈਦੀ ਝੁਲਸੇ ਵੀ ਹਨ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਉੱਪਰ ਪੂਰੀ ਤਰਾਂ ਕਾਬੂ ਪਾ ਲਿਆ ਗਿਆ ਹੈ ਜਦਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।