ਫਗਵਾੜਾ, 8 ਸਤੰਬਰ (ਐਮ.ਐੱਸ ਰਾਜਾ) – ਫਗਵਾੜਾ ਸ਼ਹਿਰ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹਿਆ। ਉਂਕਾਰ ਨਗਰ ਅਤੇ ਪ੍ਰੀਤਮ ਨਗਰ ਵਿਖੇ ਪਿਸਤੌਲ ਦੀ ਨੋਕ ਤੇ ਲੁਟੇਰਿਆਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹੁਣ ਸੇਵਾ ਕੇਂਦਰ ਬਾਬਾ ਗਧੀਆ ਨਜ਼ਦੀਕ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਵੱਲੋਂ ਖਿਡੌਣਾ ਪਿਸਤੌਲ ਦੀ ਨੋਕ ਤੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਲੁਟੇਰਿਆਂ ਦੀ ਇਸ ਵਾਰਦਾਤ ਨੂੰ ਅਸਫਲ ਕੀਤਾ ਹੈ ਰਾਧੇ ਰਾਧੇ ਕਨਫੈਕਸ਼ਨਰੀ ਦੀ ਦੁਕਾਨ ਦੇ ਮਾਲਕ ਨਰਿੰਦਰ ਕੁਮਾਰ ਨੇ। ਉਕਤ ਲੁਟੇਰੇ ਇਸੇ ਹੀ ਦੁਕਾਨ ਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਸਨ ਪਰ ਦੁਕਾਨਦਾਰ ਦੀ ਸੂਝ ਬੂਝ ਤੇ ਦਲੇਰੀ ਸਦਕਾ ਉਹ ਸਫਲ ਨਹੀਂ ਹੋ ਸਕੇ। ਦੁਕਾਨ ਦੇ ਮਾਲਕ ਨਰਿੰਦਰ ਕੁਮਾਰ ਮੁਤਾਬਕ ਜਦੋਂ ਉਹ 8.30 ਵਜੇ ਦੇ ਕਰੀਬ ਦੁਕਾਨ ਤੇ ਮੌਜੂਦ ਸਨ ਤਾਂ ਪਲੈਟੀਨਾ ਮੋਟਰਸਾਈਕਲ ‘ਤੇ ਤਿੰਨ ਨਕਾਬਪੋਸ਼ ਲੁਟੇਰੇ ਦੁਕਾਨ ਦੁਕਾਨ ਅੰਦਰ ਆਏ ਤੇ ਪਿਸਤੌਲ ਦੀ ਨੋਕ ‘ਤੇ ਨਕਦੀ ਦੀ ਮੰਗ ਕਰਨ ਲੱਗ ਪਏ ਪਰ ਉਨ੍ਹਾਂ ਵੱਲੋਂ ਵਿਰੋਧ ਕਰਨ ‘ਤੇ ਉਕਤ ਲੁਟੇਰਿਆਂ ਨੇ ਖਿਡੌਣਾ ਪਿਸਤੌਲ ਨਾਲ ਜਦੋਂ ਫਾਇਰ ਕੀਤਾ ਤਾਂ ਉਸ ਨੂੰ ਪਤਾ ਲੱਗਿਆ ਕਿ ਪਿਸਤੌਲ ਨਕਲੀ ਹੈ ਤੇ ਉਸ ਨੇ ਤੁਰੰਤ ਹੀ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਤੇ ਜੰਮ ਕੇ ਛਿੱਤਰ ਪਰੇਡ ਕੀਤੀ ਪਰ ਫਿਰ ਵੀ ਉਕਤ ਲੁਟੇਰਾ ਭੱਜਣ ਵਿੱਚ ਕਾਮਯਾਬ ਹੋ ਗਿਆ ।ਉਧਰ ਇਸ ਵਾਰਦਾਤ ਦੀ ਸੂਚਨਾ ਮਿਲਦੇ ਸਾਰ ਹੀ ਡੀ.ਐੱਸ.ਪੀ ਪਰਮਜੀਤ ਸਿੰਘ, ਰਣਜੀਤ ਸਿੰਘ ਨੇ ਪੁਲਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਦੁਕਾਨਦਾਰਾਂ ਦੇ ਬਿਆਨ ਕਲਮਬੰਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।ਡੀ ਐੱਸ ਪੀ ਪਰਮਜੀਤ ਸਿੰਘ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਕਤ ਲੁਟੇਰੇ ਉਂਕਾਰ ਨਗਰ ਤੇ ਪ੍ਰੀਤਮ ਪ੍ਰੀਤਮ ਨਗਰ ਵਿਖੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹੀ ਹੋਣ ਪੁਲਸ ਇਨ੍ਹਾਂ ਲੁਟੇਰਿਆਂ ਦੀ ਤੇਜ਼ੀ ਨਾਲ ਭਾਲ ਕਰ ਰਹੀ ਹੈ ਤੇ ਜਲਦ ਹੀ ਇਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।