ਅਕਸ਼ੈ ਕੁਮਾਰ ਦੀ ਮਾਂ ਅਰੁਣਾ ਭਾਟੀਆ ਦਾ ਦੇਹਾਂਤ

ਮੁੰਬਈ, 8 ਸਤੰਬਰ – ਬਾਲੀਵੁੱਡ ਕਲਾਕਾਰ ਅਕਸ਼ੈ ਕੁਮਾਰ ਦੀ ਮਾਂ ਅਰੁਣਾ ਭਾਟੀਆ ਦਾ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਅਕਸ਼ੈ ਕੁਮਾਰ ਨੇ ਖੁਦ ਟਵੀਟ ਕਰ ਇਹ ਜਾਣਕਾਰੀ ਸਾਂਝੀ ਕੀਤੀ।ਅਰੁਣਾ ਭਾਟੀਆ ਦੀ ਸਿਹਤ ਖਰਾਬ ਹੋਣ ਦੀਆਂ ਖਬਰਾਂ ਬੀਤੇ ਦਿਨੀਂ ਆਈਆਂ ਸਨ ਤੇ ਅਕਸ਼ੈ ਕੁਮਾਰ ਨੇ ਲੋਕਾਂ ਨੂੰ ਦੁਆਵਾਂ ਕਰਨ ਦੀ ਅਪੀਲ ਕੀਤੀ ਸੀ। ਅਕਸ਼ੈ ਕੁਮਾਰ ਦੇ ਮਾਤਾ ਜੀ ਅਰੁਣਾ ਭਾਟੀਆ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲਦੇ ਆ ਰਹੇ ਸਨ ਤੇ ਹਾਲ ਹੀ ਵਿਚ ਉਨ੍ਹਾਂ ਨੂੰ ਆਈ.ਸੀ.ਯੂ ਵਿਚ ਭਰਤੀ ਕਰਵਾਇਆ ਗਿਆਂ ਸੀ। ਆਪਣੀ ਮਾਂ ਦੀ ਸਿਹਤ ਖਰਾਬ ਹੋਣ ਕਾਰਨ ਅਕਸ਼ੈ ਕੁਮਾਰ ਲੰਡਨ ਵਿਖੇ ਆਪਣੀ ਫਿਲਮ ਦੀ ਸ਼ੁਟਿੰਗ ਵਿਚਕਾਰ ਛੱਡ ਕੇ ਹੀ ਵਾਪਿਸ ਆ ਗਏ ਸਨ। ਆਪਣੇ ਟਵੀਟ ਵਿਚ ਅਕਸ਼ੈ ਕੁਮਾਰ ਨੇ ਲਿਖਿਆ ਕਿ ਮੇਰੀ ਮਾਂ ਅੱਜ ਸਵੇਰੇ ਸ਼ਾਤੀਪੂਰਵਕ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਅਤੇ ਦੂਸਰੀ ਦੁਨੀਆ ਵਿਚ ਮੇਰੇ ਪਿਤਾ ਨਾਲ ਫਿਰ ਮਿਲ ਗਈ।

Leave a Reply

Your email address will not be published. Required fields are marked *