ਮੈਕਸੀਕੋ ਸਿਟੀ, 8 ਸਤੰਬਰ – ਮੈਕਸੀਕੋ ਵਿਖੇ ਭਾਰੀ ਬਰਸਾਤ ਦੇ ਚੱਲਦਿਆ ਆਏ ਹੜ੍ਹਾਂ ਕਾਰਨ ਬਿਜਲੀ ਅਤੇ ਆਕਸੀਜਨ ਸਪਲਾਈ ਪ੍ਰਭਾਵਿਤ ਹੋਣ ਕਾਰਨ ਹਸਪਤਾਲ ‘ਚ ਦਾਖਲ 17 ਮਰੀਜ਼ਾਂ ਦੀ ਮੌਤ ਹੋ ਗਈ। ਦਰਅਸਲ ਭਾਰੀ ਬਰਸਾਤ ਦੇ ਚੱਲਦਿਆ ਮੈਕਸੀਕੋ ਦੇ ਹਿਡਾਲਗੋ ਸੂਬੇ ਦੇ ਤੁਲਾ ਸ਼ਹਿਰ ਵਿਚ ਨਦੀ ਦੇ ਊਫਾਨ ‘ਤੇ ਆਉਣ ਤੋਂ ਬਾਅਦ ਹੜ੍ਹ ਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅਚਾਨਕ ਆਏ ਹੜ੍ਹ ਕਾਰਨ ਬਿਜਲੀ ਅਤੇ ਆਕਸੀਨ ਦੀ ਸਪਲਾਈ ਬੁਰੀ ਤਰਾਂ ਪ੍ਰਭਾਵਿਤ ਹੋਣ ਕਾਰਨ ਸੈਂਟਰਲ ਮੈਕਸੀਕੋ ਦੇ ਹਸਪਤਾਲ ਵਿਚ ਦਾਖਲ 17 ਮਰੀਜ਼ਾਂ ਦੀ ਮੌਤ ਹੋ ਗਈ।