ਨਵੀਂ ਦਿੱਲੀ, 8 ਸਤੰਬਰ – ਭਾਰਤੀ ਜਨਤਾ ਪਾਰਟੀ ਨੇ 2022 ‘ਚ 5 ਰਾਜਾਂ ਅਮਦਰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਭਾਰੀ ਨਿਯੁਕਤ ਕਰ ਦਿੱਤੇ ਹਨ। ਉੱਤਰ ਪ੍ਰਦੇਸ਼ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਯੋਗੀ ਆਦਿਤਆਨਾਥ ਦੀ ਸਰਕਾਰ ਲਈ ਕਠਿਨ ਚੁਨੌਤੀ ਮੰਨਿਆ ਜਾ ਰਿਹਾ ਹੈ। ਯੋਗੀ ਆਦਿਤਆਨਾਥ ਇਸ ਸਮੇਂ ਆਪਣੀ ਪਾਰਟੀ ਅੰਦਰ ਹੀ ਅਸੰਤੋਸ਼ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਚੱਲਦਿਆ ਧਰਮਿੰਦਰ ਪ੍ਰਧਾਨ ਨੂੰ ਉੱਤਰ ਪ੍ਰਦੇਸ਼ ਦਾ ਪ੍ਰਭਾਰੀ, ਅਨੁਰਾਗ ਠਾਕੁਰ ਨੂੰ ਸਹਿ ਪ੍ਰਭਾਰੀ ਅਤੇ ਵਿਵੇਕ ਠਾਕੁਰ ਨੂੰ ਚੋਣ ਪ੍ਰਭਾਰੀ ਨਿਯੁਕਤ ਕੀਤਾ ਗਿਆ ਹੈ।ਇਸੇ ਤਰਾਂ ਉੱਤਰਾਖੰਡ ਤੋਂ ਪ੍ਰਹਿਲਾਦ ਜੋਸ਼ੀ ਚੋਣ ਪ੍ਰਭਾਰੀ ਅਤੇ ਲਾਕੇਟ ਚਟਰਜੀ ਸਹਿ ਪ੍ਰਭਾਰੀ ਹੋਣਗੇ ਜਦਕਿ ਗਜੇਂਦਰ ਸਿੰਘ ਸ਼ੇਖਾਵਤ ਪੰਜਾਬ ਦੇ ਚੋਣ ਪ੍ਰਭਾਰੀ ਹੋਣਗੇ। ਇਸ ਤੋਂ ਇਲਾਵਾ ਦੇਵੇਂਦਰ ਫੜਨਵੀਸ ਗੋਆ ਅਤੇ ਭੁਪੇਂਦਰ ਯਾਦਵ ਮਨੀਪੁਰ ਤੋਂ ਭਾਜਪਾ ਦੇ ਚੋਣ ਪ੍ਰਭਾਰੀ ਹੋਣਗੇ।