ਅੰਮ੍ਰਿਤਸਰ, 8 ਸਤੰਬਰ – ਕਰਨਾਲ ਵਿਖੇ ਚੱਲ ਰਹੀ ਕਿਸਾਨ ਮਹਾਂਪੰਚਾਇਤ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਅਤੇ ਜਲ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਹ ਐਲਾਨ ਐੱਸ.ਜੀ.ਪੀ.ਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਰਦਿਆ ਕਿਹਾ ਕਿ ਕਿਸਾਨ ਮਹਾਂਪੰਚਾਇਤ ਦੌਰਾਨ ਲੰਗਰ ਤੇ ਜਲ ਸੇਵਾਵਾਂ ਪ੍ਰਦਾਨ ਕਰਨ ਲਈ ਗੁਰਦੁਆਰਾ ਨਾਢਾ ਸਾਹਿਬ, ਗੁਰਦੁਆਰਾ ਕੁਰੂਕਸ਼ੇਤਰ ਸਾਹਿਬ ਅਤੇ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਪਟਿਆਲਾ ਤੋਂ ਐੱਸ.ਜੀ.ਪੀ.ਸੀ ਨੇ ਮੈਨੇਜਰਾਂ ਅਤੇ ਸਟਾਫ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ।