ਨਵੀਂ ਦਿੱਲੀ, 8 ਸਤੰਬਰ – ਦਿੱਲੀ ‘ਚ ਸਰਵਜਨਕ ਥਾਵਾਂ ‘ਤੇ ਗਣੇਸ਼ ਚਤੁਰਥੀ ਮਨਾਉਣ ‘ਤੇ Delhi Disaster Management Authority (DDMA) ਨੇ ਰੋਕ ਲਗਾ ਦਿੱਤੀ ਹੈ।DDMA ਅਨੁਸਾਰ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਰਵਜਨਕ ਥਾਵਾਂ ‘ਤੇ ਗਣੇਸ਼ ਚਤੁਰਥੀ ਸਮਾਗਮ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਲੋਕਾਂ ਨੂੰ ਗਣੇਸ਼ ਚਤੁਰਥੀ ਦਾ ਤਿਉਹਾਰ ਘਰਾਂ ਵਿਚ ਹੀ ਮਨਾਉਣ ਦੀ ਸਲਾਹ ਦਿੱਤੀ ਗਈ ਹੈ।