ਉੱਤਰਾਖੰਡ ਦੀ ਰਾਜਪਾਲ ਬੇਬੀ ਰਾਨੀ ਮੌਰਿਆ ਨੇ ਰਾਸ਼ਟਰਪਤੀ ਨੂੰ ਭੇਜਿਆ ਅਸਤੀਫਾ

ਦੇਹਰਾਦੂਨ, 8 ਸਤੰਬਰ – ਉੱਤਰਾਖੰਡ ਦੀ ਰਾਜਪਾਲ ਬੇਬੀ ਰਾਨੀ ਮੌਰਿਆ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਸੂਤਰਾਂ ਦੀ ਮੰਨੀਏ ਤਾਂ ਭਾਜਪਾ ਬੇਬੀ ਰਾਨੀ ਮੌਰਿਆ ਨੂੰ ਵੱਡਾ ਅਹੁਦਾ ਸੌਂਪ ਸਕਦੀ ਹੈ ਤੇ 2022 ਵਿਧਾਨ ਸਭਾ ਚੋਣਾਂ ‘ਚ ਉਨ੍ਹਾਂ ਨੂੰ ਚੋਣ ਮੈਦਾਨ ‘ਚ ਉਤਾਰ ਸਕਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਰਾਜਪਾਲ ਤੋਂ ਹਟਾ ਕੇ ਨਵੀਂ ਪਾਰੀ ਖੇਡਣ ਲਈ ਬੁਲਾਇਆ ਗਿਆ ਹੈ।ਬੇਬੀ ਰਾਨੀ ਮੌਰਿਆ ਆਗਰਾ ਦੇ ਮੇਅਰ ਰਹਿ ਚੁੱਕੇ ਹਨ ਜੋ ਕਿ 2002 ਤੋਂ 2008 ਤੱਕ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਮੈਂਬਰ ਵੀ ਰਹੇ ਹਨ।

Leave a Reply

Your email address will not be published. Required fields are marked *