ਸੁਖਬੀਰ ਬਾਦਲ ਹੁਸ਼ਿਆਰਪੁਰ ਦੀ ਅਦਾਲਤ ‘ਚ ਹੋਏ ਪੇਸ਼

ਹੁਸ਼ਿਆਰਪੁਰ, 8 ਸਤੰਬਰ – ਹੁਸ਼ਿਆਰਪੁਰ ਤੋਂ ਮਸ਼ਹੂਰ ਸਮਾਜ ਸੇਵੀ ਬਲਵੰਤ ਸਿੰਘ ਖੇੜਾ ਨੇ ਦੋਹਰਾ ਪਾਰਟੀ ਸੰਵਿਧਾਨ ਰੱਖਣ ਨੂੰ ਲੈ ਕੇ ਜੋ ਅਕਾਲੀ ਦਲ ਦੇ ਖ਼ਿਲਾਫ਼ ਵਧੀਕ ਸੀ. ਜੇ. ਐਮ. ਦੀ ਅਦਾਲਤ ‘ਚ ਪਟੀਸ਼ਨ ਪਾਈ ਸੀ, ਲੰਬੇ ਸਮੇਂ ਤੋਂ ਬਾਅਦ ਅੱਜ ਪਹਿਲਾਂ ਤਾਂ ਅਕਾਲੀ ਦਲ ਦੇ ਸੀਨੀਅਰ ਨੇਤਾ ਦਲਜੀਤ ਸਿੰਘ ਚੀਮਾ ਅਤੇ ਦੁਪਹਿਰ 12.30 ਦੇ ਕਰੀਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਸੀ. ਜੇ. ਐਮ. ਦੀ ਅਦਾਲਤ ‘ਚ ਵਿਚ ਪੇਸ਼ ਹੋਏ । ਮਾਮਲੇ ਦੀ ਅਗਲੀ ਤਰੀਕ 28 ਸਤੰਬਰ ਨਿਰਧਾਰਿਤ ਕੀਤੀ ਗਈ ਹੈ । ਇਸ ਮੌਕੇ ‘ਤੇ ਸਮਾਜ ਸੇਵੀ ਬਲਵੰਤ ਸਿੰਘ ਖੇੜਾ ਨੇ ਬੋਲਦੇ ਹੋਏ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਲਾਲੂ ਪ੍ਰਸਾਦ ਵਾਂਗੂੰ ਸੁਖਬੀਰ ਬਾਦਲ ਅਤੇ ਸਮੂਹ ਅਕਾਲੀ ਦਲ ਲੀਡਰਸ਼ਿਪ ਜੇਲ੍ਹ ਵਿਚ ਜਾਵੇਗੀ। ਬੇਸ਼ੱਕ ਅੱਜ ਦੀ ਤਰੀਕ ‘ਤੇ ਸੁਖਬੀਰ ਸਿੰਘ ਬਾਦਲ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ, ਪਰ ਉਨ੍ਹਾਂ ਨੇ ਜੋ ਹਰਿਆਣੇ ਵਿਚ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ ਉਸ ‘ਤੇ ਜ਼ਰੂਰ ਕਿਹਾ ਕਿ ਹਰਿਆਣਾ ਦੀ ਖੱਟੜ ਸਰਕਾਰ ਕਿਸਾਨਾਂ ਨਾਲ ਵਧੀਕੀ ਕਰ ਰਹੀ ਹੈ ਅਤੇ ਅਕਾਲੀ ਦਲ ਸਦਾ ਹੀ ਕਿਸਾਨਾਂ ਦੇ ਨਾਲ ਖੜ੍ਹਾ ਹੋਇਆ ਹੈ ਹੁਣ ਵੀ ਉਨ੍ਹਾਂ ਨੂੰ ਜਦੋਂ ਪਤਾ ਲੱਗਾ ਕਿ ਇੰਨੀ ਜ਼ਿਆਦਾ ਤਾਦਾਦ ਵਿੱਚ ਕਿਸਾਨ ਹਰਿਆਣੇ ਦੇ ਸੈਕਟਰੀਏਟ ਦੇ ਬਾਹਰ ਬੈਠੇ ਹਨ ਤਾਂ ਉਨ੍ਹਾਂ ਵੱਲੋਂ ਤੁਰੰਤ ਬੀਬੀ ਜਗੀਰ ਕੌਰ ਦੀ ਡਿਊਟੀ ਲਗਾ ਦਿੱਤੀ ਗਈ ਹੈ ਅਤੇ ਅੱਜ ਹੀ ਉੱਥੇ ਉਹ ਕਿਸਾਨਾਂ ਦੇ ਲਈ ਲੰਗਰ ਦਾ ਪ੍ਰਬੰਧ ਕਰ ਦੇਣਗੇ ।

Leave a Reply

Your email address will not be published. Required fields are marked *