ਨਵੀਂ ਦਿੱਲੀ, 8 ਸਤੰਬਰ – ਕੇਂਦਰੀ ਮੰਤਰੀ ਮੰਡਲ ਨੇ ਕਣਕ, ਛੋਲੇ, ਦਾਲ ਅਤੇ ਸਰੋਂ ਸਮੇਤ ਹਾੜੀ ਦੀਆਂ ਸਾਰੀਆਂ ਫਸਲਾਂ ‘ਤੇ ਘੱਟੋ – ਘੱਟ ਸਮਰਥਨ ਮੁੱਲ (M.S.P) ਵਧਾਉਣ ਦਾ ਫੈਸਲਾ ਕੀਤਾ ਹੈ। ਨਵੀਂ M.S.P ਹਾੜੀ ਦੀਆਂ ਫਸਲਾਂ ਦੇ ਮਾਰਕੀਟਿੰਗ ਸੀਜ਼ਨ 2022-23 ਲਈ ਲਾਗੂ ਹੋਵੇਗੀ। ਇਸ ਉੱਤੇ ਬੋਲਦਿਆ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕੁੱਝ ਲੋਕ ਇਹ ਗਲਤ ਜਾਣਕਾਰੀ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ M.S.P ਨੂੰ ਰੋਕ ਦਿੱਤਾ ਜਾਵੇਗਾ, ਜਦਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਤੋਂ ਬਾਅਦ M.S.P ‘ਤੇ ਫਸਲਾਂ ਦੀ ਖਰੀਦ ਦਰ ਲਗਾਤਾਰ ਵੱਧ ਰਹੀ ਹੈ।