ਕਰਨਾਲ, 8 ਸਤੰਬਰ – ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉੱਪਰ ਕੀਤੇ ਲਾਠੀਚਾਰਜ ਨੂੰ ਲੈ ਕੇ ਕਰਨਾਲ ਵਿਖੇ ਕੱਲ੍ਹ ਕਿਸਾਨ ਮਹਾਂਪੰਚਾਇਤ ਹੋਈ ਸੀ। ਇਸ ਦੌਰਾਨ ਕਿਸਾਨ ਆਗੂ ਮਿੰਨੀ ਸਕੱਤਰੇਤ ਦੇ ਬਾਹਰ ਧਰਨੇ ‘ਤੇ ਵੀ ਬੈਠੇ ਗਏ ਸਨ। ਇਸ ਨੂੰ ਲੈ ਕੇ ਅੱਜ ਕਰਨਾਲ ਪ੍ਰਸ਼ਾਸਨ ਤੇ ਕਿਸਾਨਾਂ ਦੇ 11 ਮੈਂਬਰੀ ਵਫਦ ਵਿਚਕਾਰ ਮੀਟਿੰਗ ਵੀ ਹੋਈ, ਜੋ ਕਿ ਬੇਨਤੀਜਾ ਰਹੀ। ਮੀਟਿੰਗ ਦੇ ਬੇਨਤੀਜਾ ਹੋਣ ਤੋਂ ਬਾਅਦ ਹੁਣ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ।