ਗੁਹਾਟੀ, 9 ਸਤੰਬਰ – ਅਸਮ ਦੇ ਜੋਰਹਾਟ ਵਿਖੇ ਨਿਮਤੀ ਘਾਟ ਨੇੜੇ ਬ੍ਰਹਮਪੁੱਤਰ ਨਦੀ ‘ਚ ਇੱਕ ਵੱਡੀ ਕਿਸ਼ਤੀ ਸਟੀਮਰ ਕਿਸ਼ਤੀ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ।ਜਿਸ ਸਮੇਂ ਇਹ ਹਾਦਸਾ ਹੋਇਆ ਹਾਦਸਾਗ੍ਰਸਤ ਕਿਸ਼ਤੀ ‘ਚ 120 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਬਹੁਤੇ ਲੋਕ ਬਚਾ ਲਏ ਗਏ। ਹਾਦਸੇ ਤੋਂ ਬਾਅਦ ਬਚਾਏ ਗਏ ਲੋਕਾਂ ‘ਚੋਂ ਇੱਕ ਮਹਿਲਾ ਦੀ ਜੋਰਹਾਟ ਹਸਪਤਾਲ ‘ਚ ਮੌਤ ਹੋ ਗਈ। ਹਾਦਸੇ ‘ਚ 7 ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਲਈ NDRF, SDRF ਟੀਮਾਂ ਲੱਗੀਆਂ ਹੋਈਆਂ ਹਨ। ਇਸ ਹਾਦਸੇ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗਹਿਰ ਦੁੱਖ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਅਸਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨਾਲ ਗੱਲਬਾਤ ਕਰਦੇ ਹੋਏ ਹਾਦਸੇ ਬਾਰੇ ਸਾਰੀ ਜਾਣਕਾਰੀ ਲਈ ਤੇ ਉਨ੍ਹਾਂ ਨੂੰ ਹਰ ਤਰਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ।