ਬੌਂਬੇ ਹਾਈਕੋਰਟ ਵੱਲੋਂ ਕੰਗਣਾ ਰਣੌਤ ਦੀ ਅਰਜ਼ੀ ਖਾਰਜ, ਚੱਲੇਗਾ ਮਾਣਹਾਨੀ ਦਾ ਮੁਕੱਦਮਾ

ਮੁੰਬਈ, 9 ਸਤੰਬਰ – ਬੌਂਬੇ ਹਾਈਕੋਰਟ ਨੇ ਫਿਲਮੀ ਹੀਰੋਇਨ ਕੰਗਣਾ ਰਣੌਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਹੁਣ ਕੰਗਣਾ ਖਿਲਾਫ ਮਾਣਹਾਨੀ ਦਾ ਮੁਕੱਦਮਾ ਚੱਲੇਗਾ। ਕੰਗਣਾ ਰਣੌਤ ਨੇ ਅੰਧੇਰੀ ਕੋਰਟ ਵੱਲੋਂ ਜਾਰੀ ਮਾਣਹਾਨੀ ਦੇ ਮੁਕੱਦਮੇ ਨੂੰ ਰੱਦ ਕਰਨ ਦੀ ਹਾਈਕੋਰਟ ਤੋਂ ਮੰਗ ਕੀਤੀ ਸੀ। ਮਸ਼ਹੂਰ ਲੇਖਕ ਅਤੇ ਗੀਤਕਾਰ ਜਾਵੇਦ ਅਕਤਰ ਨੇ ਕੰਗਣਾ ਰਣੌਤ ਖਿਲਾਫ ਟੀ.ਵੀ ਇੰਟਰਵਿਊ ਦੌਰਾਨ ਉਨ੍ਹਾਂ ਪ੍ਰਤੀ ਕੀਤੀਆਂ ਗਲਤ ਟਿੱਪਣੀਆਂ ਨੂੰ ਲੈ ਕੇ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ।

Leave a Reply

Your email address will not be published. Required fields are marked *