ਜੈਪੁਰ, 9 ਸਤੰਬਰ – ਰਾਜਸਥਾਨ ਦੇ ਬਾਡਮੇਰ ਨੇੜੇ ਭਾਰਤੀ ਹਵਾਈ ਫੋਜ਼ ਦੀ ਹਵਾਈ ਪੱਟੀ ‘ਤੇ ਐਮਰਜੈਂਸੀ ਲੈਂਡਿੰਗ ਫੀਲਡ ਦਾ ਉਦਘਾਟਨ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕੀਤਾ। ਇਸ ਦੇ ਤਹਿਤ ਰਾਜਨਾਥ ਸਿੰਘ, ਨਿਤਿਨ ਗਡਕਰੀ ਅਤੇ ਏਅਰ ਚੀਫ ਮਾਰਸ਼ਲ ਆਰ.ਕੇ ਭਦੌਰੀਆਂ ਨੂੰ ਲੈ ਕੇ ਜਾ ਰਹੇ ਜਹਾਜ਼ ਨੇ ਬਾਡਮੇਰ ‘ਚ ਐਮਰਜੈਂਸੀ ਲੈਡਿੰਗ ਕੀਤੀ।ਦੱਸ ਦਈਏ ਕਿ ਬਾਡਮੇਰ ਨੇੜੇ NH-925A ‘ਤੇ ਭਾਰਤੀ ਹਵਾਈ ਫੌਜ਼ ਦੀ ਐਮਰਜੈਂਸੀ ਲੈਂਡਿੰਗ ਸੁਵਿਧਾ ਨੂੰ ਦੇਖਦੇ ਹੋਏ 3 ਕਿੱਲੋਮੀਟਰ ਲੰਮੀ ਹਵਾਈ ਪੱਟੀ ਦਾ ਨਿਰਮਾਣ ਕੀਤਾ ਗਿਆ ਹੈ। ਐਮਰਜੈਂਸੀ ਲੈਡਿੰਗ ਫੀਲਡ ਦੇ ਉਦਘਾਟਨ ਤੋਂ ਇੱਕ ਦਿਨ ਪਹਿਲਾਂ ਭਾਰਤੀ ਹਵਾਈ ਫੋਜ਼ ਦੇ 3 ਲੜਾਕੂ ਜਹਾਜਾਂ ਨੂੰ ਇਸ ਐਮਰਜੈਂਸੀ ਲੈਡਿੰਗ ਫੀਲਡ ਉੱਪਰ ਰਿਹਰਸਲ ਦੇ ਤੌਰ ‘ਤੇ ਉਤਾਰਿਆ ਗਿਆ ਸੀ। ਬਾਡਮੇਰ ਕੋਲ ਬਣਿਆ ਇਹ ਐਮਰਜੈਂਸੀ ਲੈਡਿੰਗ ਫੀਲਡ ਭਾਰਤ-ਪਾਕਿ ਸਰਹੱਦ ਤੋਂ ਸਿਰਫ 40 ਕਿੱਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਸ ਐਮਰਜੈਂਸੀ ਲੈਡਿੰਗ ਫੀਲਡ ਨੂੰ ਭਵਿੱਖ ਵਿਚ ਲੜਾਈ ਜਾਂ ਹੋਰ ਜ਼ਰੂਰਤਾਂ ਪੂਰੀਆਂ ਕਰਨ ਦੇ ਮਕਸਦ ਨਾਲ ਬਣਾਇਆ ਗਿਆ ਹੈ।