ਫਗਵਾੜਾ, 9 ਸਤੰਬਰ (ਐੱਚ.ਐੱਸ.ਰਾਣਾ) – ਪੰਜਾਬ ਵਿੱਚ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਫਗਵਾੜਾ ਅਤੇ ਬਟਾਲਾ ਨੂੰ ਜਿਲ੍ਹਾ ਬਣਾਉਣ ਲਈ ਇੱਕ ਦੂਸਰੇ ਨੂੰ Love letter ਲਿਖ ਰਹੀਆਂ ਹਨ ਪਰ ਇਲਾਕਾ ਵਾਸੀ ਇਹ ਪੁੱਛਦੇ ਹਨ ਕਿ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ 10 ਸਾਲ ਵਿਧਾਇਕ ਰਹੇ, ਉਸ ਸਮੇਂ ਫਗਵਾੜਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਨੂੰ ਉਨ੍ਹਾਂ ਨੇ ਕਿਉਂ ਨਹੀ ਉਠਾਇਆ। ਇਨਾਂ ਗੱਲਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜੀ ਨੇ ਫਗਵਾੜਾ ਦੇ ਅਰਬਨ ਅਸਟੇਟ ਵਿਖੇ ਬਸਪਾ ਵਰਕਰਾਂ ਦੀ ਹੋਈ ਮੀਟਿੰਗ ਦੌਰਾਨ ਗੱਲਬਾਤ ਕਰਦਿਆ ਕੀਤਾ। ਉਹ ਅਰਬਨ ਅਸਟੇਟ ਫਗਵਾੜਾ ਵਿਖੇ ਬਸਪਾ ਵਰਕਰਾਂ ਦਾ ਬੀਤੇ ਦਿਨੀਂ ਦਾਣਾ ਮੰਡੀ ਫਗਵਾੜਾ ਵਿਖੇ ਹੋਈ ‘ਅਲਖ ਜਗਾਓ ਰੈਲੀ’ ਦੀ ਸਫਲਤਾ ਲਈ ਧੰਨਵਾਦ ਕਰਨ ਲਈ ਆਏ ਸਨ। ਜਸਬੀਰ ਸਿੰਘ ਗੜੀ ਨੇ ਕਿਹਾ ਕਿ ਬਸਪਾ ਸੁਪਰੀਮੋ ਮਾਇਆਵਤੀ ਨੇ ਉੱਤਰ ਪ੍ਰਦੇਸ਼ ਵਿੱਚ ਗੁਰੂਆ ਮਹਾਂਪੁਰਸ਼ਾ ਦੇ ਨਾਂਅ ਤੇ ਬਹੁਤ ਸਾਰੇ ਜਿਲ੍ਹੇ ਬਣਾਏ ਹਨ ਪਰ ਕਾਂਗਰਸ ਅਤੇ ਭਾਜਪਾ ਨੇ ਆਪਣੇ ਕਾਰਜਕਾਲ ਦੌਰਾਨ ਕਿਸੇ ਵੀ ਮਹਾਂਪੁਰਸ਼ ਦੇ ਨਾਂ ‘ਤੇ ਕੋਈ ਜਿਲ੍ਹਾ ਨਹੀ ਬਣਾਇਆ।ਇਸ ਦੌਰਾਨ ਉਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਾਇਰਲ ਹੋ ਰਹੀ ਫੋਟੋ ‘ਤੇ ਵੀ ਜਮ ਕੇ ਤੰਜ ਕੱਸੇ।