ਚੰਡੀਗੜ੍ਹ, 9 ਸਤੰਬਰ – ਕਰਨਾਲ ਵਿਖੇ ਬੀਤੇ ਦਿਨੀਂ ਕਿਸਾਨਾਂ ਉੱਪਰ ਹੋਏ ਲਾਠੀਚਾਰਜ ਤੇ ਉਸ ਤੋਂ ਬਾਅਦ ਐੱਸ.ਡੀ.ਐਮ ਉੱਪਰ ਕਾਰਵਾਈ ਨਾ ਹੋਣ ਨੂੰ ਲੈ ਕੇ ਕਾਂਗਰਸੀ ਆਗੂ ਰਣਦੀਪ ਸੂਰਜੇਵਾਲਾ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਲੰਮੇ ਹੱਥੀ ਲਿਆ ਹੈ। ਉਨ੍ਹਾਂ ਕਿਹਾ ਕਿ ਕਰਨਾਲ ਦੇ ਐੱਸ.ਡੀ.ਐਮ ਨੂੰ ਕਿਸਾਨਾਂ ਉੱਪਰ ਲਾਠੀਚਾਰਜ ਦੇ ਆਦੇਸ਼ ਮੁੱਖ ਮੰਤਰੀ ਹਰਿਆਣਾ ਨੇ ਹੀ ਦਿੱਤੇ ਸਨ। ਕਿਸਾਨਾਂ ਦੀ ਮੰਗ ਦੇ ਬਾਵਜੂਦ ਐੱਸ.ਡੀ.ਐਮ ਉੱਪਰ ਅਜੇ ਤੱਕ ਕਾਰਵਾਈ ਨਾ ਹੋਣਾ, ਇਹ ਗੱਲ ਸਾਬਿਤ ਕਰਦਾ ਹੈ।