ਚੰਡੀਗੜ੍ਹ, 10 ਸਤੰਬਰ – ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾਂ ਨੇ ਕਿਹਾ ਕਿ ਅਸੀਂ ਕਿਸਾਨ ਜਥੇਬੰਦੀਆਂ ਦਾ ਹਰ ਫੈਸਲਾ ਮਨਜ਼ੂਰ ਕਰਾਂਗੇ। ਪੰਜਾਬ ‘ਚ ਸਾਰੀਆਂ ਸਿਆਸੀ ਰੈਲੀਆ ਜਾਂ ਸਮਾਗਮ ਬੰਦ ਹੋਣੇ ਚਾਹੀਦੇ ਹਨ ਪਰ ਇਹ ਨਾ ਹੋਵੇ ਕਿ ਸਰਕਾਰ ਰੈਲੀਆਂ ਕਰਦੀ ਰਹੇ। ਕਾਂਗਰਸ ਦੀਆਂ ਕੁੱਝ ਰੈਲੀਆਂ ਦਾ ਵਿਰੋਧ ਹੋ ਵੀ ਚੁੱਕਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕੁੱਝ ਰਾਜਨੀਤਿਕ ਦਲ ਭਾਜਪਾ ਨਾਲ ਰਲੇ ਹੋਏ ਹਨ, ਜੋ ਪੰਜਾਬ ਵਿਚ ਰਾਸ਼ਟਰਪਤੀ ਸ਼ਾਸਨ ਲਗਾਉਣਾ ਚਾਹੁੰਦੇ ਹਨ।