ਚੰਡੀਗੜ੍ਹ, 10 ਸਤੰਬਰ – ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦਾ ਬਿਆਨ ਵੀ ਸਾਹਮਣੇ ਆਇਆ ਹੈ। ਆਪਣੇ ਬਿਆਨ ਵਿਚ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਸਾਰੇ ਰਾਜਨੀਤਿਕ ਦਲਾਂ ਨੂੰ ਆਹਮੋ ਸਾਹਮਣੇ ਬਿਠਾਉਣਾ ਚਾਹੀਦਾ ਸੀ। ਇੱਕ ਚੰਗੀ ਚਰਚਾ ਸਾਰਿਆ ਦੇ ਸਾਹਮਣੇ ਹੋ ਸਕਦੀ ਹੈ। ਅਸੀਂ ਇਹ ਇਤਰਾਜ਼ ਕਿਸਾਨਾਂ ਦੇ ਸਾਹਮਣੇ ਰੱਖੇ ਹਨ।