ਚੰਡੀਗੜ੍ਹ, 10 ਸਤੰਬਰ – ਪੰਜਾਬ ਸਰਕਾਰ ਦੀ ਕੋਵਿਡ ਰੀਵਿਊ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਮੈਡੀਕਲ ਤੋਂ ਇਲਾਵਾ ਹੋਰ ਕਿਸੇ ਵੀ ਕਾਰਨ ਕਰਕੇ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਵੀ ਨਾ ਲੱਗੀ ਹੋਣ ‘ਤੇ 15 ਸਤੰਬਰ ਤੋਂ ਬਾਅਦ ਲਾਜ਼ਮੀ ਛੁੱਟੀ ‘ਤੇ ਭੇਜਿਆ ਜਾਵੇਗਾ। Teaching ਤੇ non teaching staff ਸਕੂਲਾਂ ਵਿਚ ਜਾ ਸਕਦਾ ਹੈ, ਜੇਕਰ ਉਨ੍ਹਾਂ ਨੇ 4 ਹਫ਼ਤੇ ਪਹਿਲਾ ਪਹਿਲੀ ਕੋਵਿਡ ਖ਼ੁਰਾਕ ਲਈ ਹੈ ਪ੍ਰੰਤੂ ਹਫ਼ਤਾਵਾਰੀ RT PCR ਟੈਸਟ ਯਕੀਨੀ ਹੋਵੇਗਾ। ਇਹ ਜਾਣਕਾਰੀ ਮੁੱਖ ਮੰਤਰੀ ਦਫਤਰ ਵੱਲੋਂ ਦਿੱਤੀ ਗਈ ਹੈ।