ਚੰਡੀਗੜ੍ਹ, 10 ਸਤੰਬਰ – ਪੰਜਾਬ ‘ਚ 30 ਸਤੰਬਰ ਤੱਕ ਕੋਵਿਡ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਹਨ। ਇਹ ਫੈਸਲਾ ਕੋਵਿਡ ਰੀਵਿਊ ਮੀਟਿੰਗ ਦੌਰਾਨ ਤਿਉਹਾਰਾਂ ਦੇ ਆਉਣ ਵਾਲੇ ਸੀਜ਼ਨ ਦੇ ਮੱਦੇਨਜ਼ਰ ਲਿਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਆਦੇਸ਼ਾਂ ਅਨੁਸਾਰ ਮਾਸਕ ਪਹਿਨਣ, social distance ਬਣਾਕੇ ਰੱਖਣ ਅਤੇ ਸਰਵਜਨਕ ਸਮਾਗਮਾਂ ‘ਚ 300 ਤੋਂ ਵੱਧ ਦਾ ਇਕੱਠ ਨਾ ਕਰਨ ਲਈ ਕਿਹਾ ਗਿਆ ਹੈ।