ਸ਼ਿਮਲਾ, 14 ਸਤੰਬਰ – ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ‘ਚ ਭਿਆਨਕ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 3 ਬੱਚਿਆਂ ਸਮੇਤ 4 ਜਣੇ ਜ਼ਿੰਦਾ ਸੜ ਗਏ, ਜਦਕਿ ਅੋਰਤ ਜਖਮੀਂ ਹੋ ਗਈ। ਜਾਣਕਾਰੀ ਅਨੁਸਾਰ ਚੰਬਾ ਜ਼ਿਲ੍ਹੇ ਦੇ ਤੇਸਾ ਸਬ ਡਿਵੀਜ਼ਨ ਆਉਂਦੇ ਪਿੰਡ ਕਰਤੋਸ਼ ਵਿਖੇ ਅੱਧੀ ਰਾਤ ਨੂੰ ਇੱਕ ਘਰ ਵਿਚ ਅਚਾਨਕ ਅੱਗ ਲੱਗ ਗਈ। ਇਸ ਅੱਗ ਵਿਚ ਮਕਾਨ ਮਾਲਕ ਮੁਹੰਮਦ ਰਫੀ ਤੇ ਉਸ ਦੇ 3 ਬੱਚਿਆਂ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਜਖਮੀਂ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।