ਮੁੰਬਈ, 28 ਅਪ੍ਰੈਲ – ਮਹਾਂਰਾਸ਼ਟਰ ਦੇ ਠਾਣੇ ‘ਚ ਅੱਜ ਤੜਕੇ ਪ੍ਰਾਇਮ ਕ੍ਰਿਟੀਕੇਅਰ ਹਸਪਤਾਲ ਨੂੰ ਅਚਾਨਕ ਅੱਗ ਲੱਗ ਲੱਗ ਗਈ।ਤੜਕਸਾਰ 3.40 ਦੇ ਕਰੀਬ ਹਸਪਤਾਲ ਦੀ ਪਹਿਲੀ ਮੰਜ਼ਿਲ ਨੂੰ ਲੱਗੀ ਅੱਗ ਤੋਂ ਬਾਅਦ ਅੱਗ ਉੱਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆ। ਇਸ ਦੌਰਾਨ ਮਰੀਜ਼ਾਂ ਨੂੰ ਬਾਹਰ ਕੱਢਦੇ ਹੋਏ 4 ਮਰੀਜ਼ਾਂ ਨੇ ਦਮ ਤੋੜ ਦਿੱਤਾ।