ਨਵੀਂ ਦਿੱਲੀ, 15 ਸਤੰਬਰ – ਕੇਂਦਰ ਸਰਕਾਰ ਨੇ ਕੋਰੋਨਾ ਨਾਲ ਜੂਝ ਰਹੇ ਆਟੋ ਉਦਯੋਗ ਨੂੰ ਵੱਡੀ ਰਾਹਤ ਦਿੱਤੀ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਭਾਰਤ ਦੀ ਨਿਰਮਾਣ ਸਮਰਥਾ ਵਧਾਉਣ ਲਈ ਕੇਂਦਰ ਸਰਕਾਰ ਨੇ ਆਟੋ ਉਦਯੋਗ, ਆਟੋ ਕੰਪੋਨੈਂਟ ਉਦਯੋਗ, ਡਰੋਨ ਉਦਯੋਗ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੋ ਕਿ 5 ਸਾਲਾਂ ਲਈ ਲਾਗੂ ਹੋਵੇਗੀ । ਇਸ ਨਾਲ ਨਾ ਸਿਰਫ ਆਟੋ ਮੋਬਾਈਲ ਖੇਤਰ ਵਿਚ ਨਿਵੇਸ਼ ਵਧਣ ਦੀ ਉਮੀਦ ਹੈ ਬਲਕਿ ਆਯਾਤ ਵੀ ਘੱਟ ਹੋਣ ਦੀ ਉਮੀਦ ਹੈ।ਇਸ ਤੋਂ ਇਲਾਵਾ ਆਟੋ ਸੈਕਟਰ ਵਿਚe-vehicle ਦੇ ਪ੍ਰੋਡਕਸ਼ਨ ਨੂੰ ਵਧਾਉਣ ਲਈ PLI ਸਕੀਮ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਲਈ 25,938 ਕਰੋੜ ਜਾਰੀ ਕੀਤੇ ਗਏ ਹਨ।