ਮੁੰਬਈ, 15 ਸਤੰਬਰ – ਫਿਲਮੀ ਕਲਾਕਾਰ ਸੋਨੂੰ ਸੂਦ ਦੇ ਘਰ Income Tax ਵਿਭਾਗ ਦੀ ਟੀਮ ਵੱਲੋਂ ਅੱਜ ਸਰਵੇ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਵਿਭਾਗ ਵੱਲੋਂ ਸੋਨੂੰ ਸੂਦ ਨਾਲ ਜੁੜੀਆਂ 6 ਥਾਵਾਂ ਦਾ ਸਰਵੇ ਕੀਤਾ ਗਿਆ, ਪਰ ਵਿਭਾਗ ਨੇ ਕੋਈ ਦਸਤਾਵੇਜ਼ ਜ਼ਬਤ ਨਹੀਂ ਕੀਤਾ ਹੈ। ਦੱਸ ਦਈਏ ਕਿ ਕੋਰੋਨਾ ਕਾਲ ਦੌਰਾਨ ਲੋੜਵੰਦਾਂ ਦੀ ਮਦਦ ਨੂੰ ਲੈ ਕੇ ਸੋਨੂੰ ਸੂਦ ਕਾਫੀ ਮਸ਼ਹੂਰ ਹੋ ਚੁੱਕੇ ਹਨ। ਸਖਤ ਲਾਕਡਾਊਨ ਦੌਰਾਨ ਲੋਕਾਂ ਨੂੰ ਘਰ ਪਹੁੰਚਾਉਣ ਜਾਂ ਕਿਸੇ ਨੂੰ ਬਿਮਾਰੀ ‘ਚ ਦਵਾਈ ਦੇ ਕੇ ਸੋਨੂੰ ਸੂਦ ਲੋਕਾਂ ਦੀ ਸੇਵਾ ਕਰ ਚੁੱਕੇ ਹਨ।