ਅਹਿਮਦਾਬਾਦ, 16 ਸਤੰਬਰ – ਗੁਜਰਾਤ ਵਿਚ ਅੱਜ ਨਵੇਂ ਮੰਤਰੀ ਮੰਡਲ ਦਾ ਵਿਸਥਾਰ ਹੋਇਆ। ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਵਿਜੇ ਰੂਪਾਣੀ ਦੇ ਸਾਰੇ ਮੰਤਰੀਆਂ ਦਾ ਛੁੱਟੀ ਹੋ ਗਈ ਹੈ ਤੇ ਅੱਜ ਦੇ ਸਹੁੰ ਚੁੱਕ ਸਮਾਗਮ ਦੌਰਾਨ 24 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਸਹੁੰ ਚੁੱਕਣ ਵਾਲੇ ਮੰਤਰੀਆਂ ‘ਚ 10 ਕੈਬਨਿਟ ਅਤੇ 14 ਰਾਜ ਮੰਤਰੀ ਬਣੇ ਹਨ ਜਿਨ੍ਹਾਂ ਨੂੰ ਰਾਜਪਾਲ ਆਚਾਰਿਆ ਦੇਵਬ੍ਰਤ ਨੇ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕਣ ਵਾਲੇ ਮੰਤਰੀਆਂ ‘ਚ ਵਿਧਾਨ ਸਭਾ ਸਪੀਕਰ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਰਾਜੇਂਦਰ ਤ੍ਰਿਵੇਦੀ ਵੀ ਸ਼ਾਮਿਲ ਸਨ, ਜਿਨ੍ਹਾਂ ਨੇ ਸਭ ਤੋਂ ਪਹਿਲਾ ਸਹੁੰ ਚੁੱਕੀ।ਸਹੁੰ ਚੁੱਕ ਸਮਾਗਮ ‘ਚ ਸੋਮਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਵਾਲੇ ਭੁਪੇਂਦਰ ਪਟੇਲ ਵੀ ਮੌਜੂਦ ਸਨ। ਮੰਨਿਆ ਜਾ ਰਿਹਾ ਹੈ ਕਿ ਭੁਪੇਂਦਰ ਪਟੇਲ ਦੀ ਟੀਮ ਵਿਚ ਰਾਜੇਂਦਰ ਤ੍ਰਿਵੇਦੀ ਨੰਬਰ 2 ਪੁਜ਼ੀਸ਼ਨ ‘ਤੇ ਹੋਣਗੇ।