ਫਗਵਾੜਾ, 16 ਸਤੰਬਰ – ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਮੈਗਾ ਰੁਜ਼ਗਾਰ ਮੇਲਿਆਂ ਦੀ ਲੜੀ ਤਹਿਤ ਜਿਲ੍ਹਾ ਕਪੂਰਥਲਾ ਦਾ ਤੀਜ਼ਾ ਰੁਜ਼ਗਾਰ ਮੇਲਾ ਅੱਜ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜੀਨਅਰਿੰਗ ਫਗਵਾੜਾ ਵਿਖੇ ਸ਼ੁਰੂ ਹੋਇਆ। ਜਿਸ ਦੌਰਾਨ ਨਾਮੀ ਕੰਪਨੀਆਂ ਵਲੋਂ 789 ਨੌਜਵਾਨਾਂ ਦੀ ਨੌਕਰੀ ਲਈ ਚੋਣ ਕੀਤੀ ਗਈ।ਮੇਲੇ ਦਾ ਉਦਘਾਟਨ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਰਾਮਗੜੀਆ ਗੁਰੱਪ ਆਫ ਇੰਸਟੀਚਿਊਟ ਵਲੋਂ fw. ivEmw Bogl F`t ਵਲੋਂ ਕੀਤਾ ਗਿਆ। ਉਨਾਂ ਨੌਜਵਾਨਾਂ ਨੂੰ ਕੰਪਨੀਆਂ ਵਲੋਂ ਚੁਣੇ ਜਾਣ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਸ਼ਤਨਸ਼ੀਲ ਹੈ । ਉਨਾਂ ਕਿਹਾ ਕਿ ਚੁਣੇ ਗਏ ਨੌਜਵਾਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 23 ਸਤੰਬਰ ਨੂੰ ਇੰਦਰ ਕੁਮਾਰ ਗੁਜ਼ਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ,ਕਪੂਰਥਲਾ ਵਿਖੇ ਨਿਯਕੁਤੀ ਪੱਤਰ ਸੌਂਪਣਗੇ । ਸਵੇਰੇ ਵੇਲੇ ਤੋਂ ਨੌਜਵਾਨਾਂ ਤੇ ਵਿਸ਼ੇਸ਼ ਕਰਕੇ ਲੜਕੀਆਂ ਵਿਚ ਰੁਜ਼ਗਾਰ ਮੇਲੇ ਪ੍ਰਤੀ ਵੱਡਾ ਉਤਸ਼ਾਹ ਸੀ, ਜਿਸ ਤਹਿਤ 1205 ਨੌਜਵਾਨਾਂ ਵਲੋਂ ਨਿੱਜੀ ਰੂਪ ਵਿਚ ਰਜਿਸਟ੍ਰੇਸਨ ਕਰਵਾਕੇ ਇੰਟਰਵਿਊ ਵਿਚ ਭਾਗ ਲਿਆ ਗਿਆ। ਇਹ ਮੇਲਾ 17 ਸਤੰਬਰ ਨੂੰ ਵੀ ਜਾਰੀ ਰਹੇਗਾ।ਇਸ ਮੇਲੇ ਵਿਚ 789 ਨੌਜਵਾਨਾਂ ਦੀ ਚੋਣ ਨਾਲ ਕਪੂਰਥਲਾ ਜਿਲ੍ਹੇ ਵਿਚ 9 ਸਤੰਬਰ ਤੋਂ ਸ਼ੁਰੂ ਹੋਏ ਮੇਲਿਆਂ ਦੌਰਾਨ ਹੁਣ ਤੱਕ 3868 ਨੌਜਵਾਨਾਂ ਦੀ ਚੋਣ ਹੋ ਚੁੱਕੀ ਹੈ।
ਜਿਲ੍ਹਾ ਰੁਜ਼ਗਾਰ ਬਿਊਰੋ ਦੀ ਮੁਖੀ ਨੀਲਮ ਮਹੇ ਨੇ ਦੱਸਿਆ ਕਿ 17 ਸਤੰਬਰ ਨੂੰ ਨਡਾਲਾ ਦੇ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਵਿੱਚ ਵੀ ਰੋਜ਼ਗਾਰ ਮੇਲਾ ਲੱਗੇਗਾ।