ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਰੱਖਾਂਗਾ ਆਪਣਾ ਪੱਖ – ਹਰਜੀਤ ਹਰਮਨ

ਚੰਡੀਗੜ੍ਹ, 17 ਸਤੰਬਰ – ਮਹਿਲਾ ਕਮਿਸ਼ਨ ਪੰਜਾਬ ਨੇ ਪੰਡਿਤਰਾਓ ਧਰਨੇਸ਼ਵਰ ਦੀ ਸ਼ਿਕਾਇਤ ‘ਤੇ ਪੰਜਾਬੀ ਗਾਇਕ ਹਰਜੀਤ ਹਰਮਨ ਅਤੇ ਕਰਨ ਅੋਜ਼ਲਾ ਵੱਲੋਂ ਗਾਏ ਗੀਤ ਵਿਚ ਔਰਤ ਦੀ ਤੁਲਨਾ ਸ਼ਰਾਬ, ਨਸ਼ੇ ਤੇ ਬੰਦੂਕ ਨਾਲ ਕਰਨ ‘ਤੇ ਦੋਵਾਂ ਗਾਇਕਾਂ ਨੂੰ ਨੋਟਿਸ ਭੇਜਿਆ ਹੈ। ਇਸ ਉੱਪਰ ਸੋਸ਼ਲ ਮੀਡੀਆ ਉੱਪਰ ਆਪਣਾ ਪੱਖ ਰੱਖਦੇ ਹੋਏ ਹਰਜੀਤ ਹਰਮਨ ਨੇ ਕਿਹਾ ਕਿ ਆਪਣੀ ਗਾਇਕੀ ਦੇ ਮਿਆਰ ਪ੍ਰਤੀ ਮੈਂ ਨਾ ਤਾਂ ਕਦੇ ਕੋਈ ਸਮਝੌਤਾ ਕੀਤਾ ਹੈ ਤੇ ਨਾ ਹੀ ਕਦੇ ਕਰਾਂਗਾ।ਹਰਜੀਤ ਹਰਮਨ ਅਨੁਸਾਰ ਸਤਕਾਰਯੋਗ ਮਹਿਲਾ ਕਮਿਸ਼ਨ ਨੇ ਜੋ ਨੋਟਿਸ ਮੈਨੂੰ ਨੂੰ ਭੇਜਿਆ ਹੈ, ਉਸ ਨੂੰ ਲੈ ਕੇ ਮੈਂ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਾਂਗਾ।

Leave a Reply

Your email address will not be published. Required fields are marked *