ਮੁੰਬਈ, 17 ਸਤੰਬਰ – ਫਿਲਮੀ ਕਲਾਕਾਰ ਸੋਨੂੰ ਸੂਦ ਉੱਪਰ ਇਨਕਮ ਟੈਕਸ ਵੱਲੋਂ ਕੀਤੀ ਗਈ ਕਾਰਵਾਈ ਦੀ ਸ਼ਿਵ ਸੈਨਾ ਨੇ ਨਿਖੇਧੀ ਕੀਤੀ ਹੈ।ਆਪਣੇ ਮੁੱਖ ਪੱਤਰ ‘ਸਾਮਨਾ’ ‘ਚ ਸ਼ਿਵ ਸੈਨਾ ਨੇ ਕਿਹਾ ਕਿ ਲਾਕਡਾਊਨ ਦੌਰਾਨ ਭਾਜਪਾ ਨੇ ਸੋਨੂੰ ਸੂਦ ਦੇ ਕੰਮਾਂ ਦੀ ਤਾਰੀਫ ਕੀਤੀ ਸੀ, ਪ੍ਰੰਤੂ ਸਮਾਜਿਕ ਕੰਮਾਂ ਵਿਚ ਸੋਨੂੰ ਸੂਦ ਦੇ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਨਾਲ ਹੱਥ ਮਿਲਾਉਣ ਤੋਂ ਬਾਅਦ ਭਾਜਪਾ ਉਨ੍ਹਾਂ ਨੂੰ ਚੋਰ ਸਮਝਦੀ ਹੈ। ਸੋਨੂੰ ਸੂਦ ਖਿਲਾਫ ਇਹ ਕਾਰਵਾਈ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਹੈ, ਜੋ ਭਾਜਪਾ ਨੂੰ ਮਹਿੰਗੀ ਪਵੇਗੀ।