ਚੰਡੀਗੜ੍ਹ, 18 ਸਤੰਬਰ – ਕਾਂਗਰਸ ਭਵਨ ਚੰਡੀਗੜ੍ਹ ਵਿਖੇ ਅੱਜ CLP ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿਚ ਪਾਰਟੀ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਨਿਯੁਕਤ ਕੀਤੇ ਨਿਗਰਾਨ ਹਰੀਸ਼ ਰਾਵਤ, ਅਜੇ ਮਾਕਨ ਤੇ ਹਰੀਸ਼ ਚੌਧਰੀ ਪਹੁੰਚ ਰਹੇ ਹਨ। ਮੀਟਿੰਗ ਬਾਰੇ ਬੋਲਦਿਆ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਨੇ ਕਿਹਾ ਕਿ ਪਾਰਟੀ ਦੀਆਂ ਅੰਦਰੂਨੀ ਨੀਤੀਆਂ ਬਾਰੇ ਵਿਚਾਰਾਂ ਲਈ CLP ਮੀਟਿੰਗ ਬੁਲਾਈ ਗਈ ਹੈ। ਪਾਰਟੀ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੈ। ਪਰਗਟ ਸਿੰਘ ਅਨੁਸਾਰ ਹਰ ਇੱਕ ਦਾ ਆਪਣਾ ਨਜ਼ਰੀਆ ਹੁੰਦਾ ਹੈ ਤੇ ਸਮੱਸਿਆ ਕੀ ਹੈ, ਇਸ ਨੂੰ CLP ਮੀਟਿੰਗ ‘ਚ ਸੁਣਿਆ ਜਾਣਾ ਚਾਹੀਦਾ ਹੈ।