ਮੁੰਬਈ, 18 ਸਤੰਬਰ – ਫਿਲਮੀ ਕਲਾਕਾਰ ਸੋਨੂੰ ਸੂਦ ਦੇ ਠਿਕਾਣਿਆ ਉੱਪਰ ਛਾਪੇਮਾਰੀ ਤੋਂ ਬਾਅਦ Central Board of Direct Taxes ਦਾ ਕਹਿਣਾ ਹੈ ਕਿ ਸੋਨੂੰ ਸੂਦ ਅਤੇ ਉਨ੍ਹਾਂ ਦੇ ਸਾਥੀ 20 ਕਰੋੜ ਰੁਪਏ ਤੋਂ ਵੱਧ ਦੀ ਟੈਕਸ ਚੋਰੀ ਵਿਚ ਸ਼ਾਮਿਲ ਹਨ। CBDT ਅਨੁਸਾਰ ਸੋਨੂੰ ਸੂਦ ਅਤੇ ਉਨ੍ਹਾਂ ਦੇ ਸਾਥੀਆਂ ਦੇ ਠਿਕਾਣਿਆਂ ‘ਤੇ ਛਾਪੇਮਾਰੀ ਦੌਰਾਨ ਕਈ ਇਤਰਾਜ਼ਯੋਗ ਸਬੂਤ ਮਿਲੇ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸੋਨੂੰ ਸੂਦ ਨੇ ਫਰਜ਼ੀ ਸੰਸਥਾਵਾਂ ਨਾਲ ਫਰਜ਼ੀ ਅਤੇ ਅਸੁਰੱਖਿਅਤ ਕਰਜ਼ੇ ਦੇ ਰੂਪ ਵਿਚ ਬੇਹਿਸਾਬ ਪੈਸਾ ਜਮ੍ਹਾਂ ਕੀਤਾ ਹੈ। ਜ਼ਿਕਰਯੋਗ ਹੈ ਕਿ ਆਦਮਨ ਕਰ ਵਿਭਾਗ ਵੱਲੋਂ ਸੋਨੂੰ ਸੂਦ ਦੇ ਮੁੰਬਈ, ਲਖਨਊ, ਕਾਨਪੁਰ, ਜੈਪੁਰ, ਦਿੱਲੀ ਅਤੇ ਗੁਰੂਗ੍ਰਾਮ ਸਮੇਤ ਕੁੱਲ 28 ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ।