ਫਗਵਾੜਾ, 18 ਸਤੰਬਰ (ਰਮਨਦੀਪ) – ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵੱਲੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਫਗਵਾੜਾ ਸ਼ਹਿਰ ਨੂੰ ਜਿਲ੍ਹਾ ਬਣਾਉਣ ਦੀ ਜ਼ੋਰਦਾਰ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਜਿੱਥੇ ਫਗਵਾੜਾ ਸ਼ਹਿਰ ਦੇ ਵਾਸੀਆਂ ਵੱਲੋਂ ਇਸ ਮੰਗ ਨੂੰ ਵੀ ਪੂਰਾ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਉਥੇ ਹੀ ਸ਼ਹਿਰ ਦੇ ਮੰਨੀਆ ਪ੍ਰਮੰਨੀਆ ਸਖਸ਼ੀਅਤਾ ਵੱਲੋਂ ਇਸ ਮੰਗ ਨੂੰ ਪੂਰਾ ਕਰਵਾਉਣ ਲਈ ‘ਜਿਲ੍ਹਾ ਬਣਾਓ ਫ਼ਰੰਟ’ ਦਾ ਗਠਨ ਕੀਤਾ ਗਿਆ ਸੀ। ਇਸ ਦੇ ਗਠਨ ਤੋਂ ਬਾਅਦ ਫਗਵਾੜਾ ਸ਼ਹਿਰ ਨੂੰ ਜਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਫਰੰਟ ਦੇ ਮੈਂਬਰਾਂ ਵੱਲੋਂ ਇੱਕ ਮੰਗ ਪੱਤਰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੂੰ ਉਨਾਂ ਦੇ ਗ੍ਰਹਿ ਵਿਖੇ ਜਾ ਕੇ ਕੀਤਾ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਫਗਵਾੜਾ ਇੱਕ ਇਤਿਹਾਸਿਕ ਨਗਰ ਹੈ। ਪਰ ਸਰਕਾਰ ਨੇ ਇਲਾਕੇ ਦੇ ਲੋਕਾਂ ਵੱਲੋਂ ਕੀਤੀਆ ਜਾਂਦੀਆਂ ਫਗਵਾੜਾ ਨੂੰ ਜਿਲ੍ਹਾ ਬਣਾਉਣ ਦੀਆਂ ਬੇਨਤੀਆਂ ਨੂੰ ਪਹਿਲਾ ਕਦੇ ਨਹੀ ਵਿਚਾਰਿਆ ਤੇ ਨਾ ਹੀ ਪ੍ਰਵਾਨ ਕੀਤਾ ਹੈ। ਉਨਾਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਪਾਸੋਂ ਮੰਗ ਕੀਤੀ ਕਿ ਫਗਵਾੜਾ ਕਪੂਰਥਲਾ ਤੋਂ ਬਹੁਤ ਦੂਰ ਪੈਂਦਾ ਹੈ ਤੇ ਲੋਕਾਂ ਨੂੰ ਸਰਕਾਰੀ ਕੰਮ ਕਰਵਾਉਣ ਲਈ ਬਹੁਤ ਦਿੱਕਤ ਆਉਂਦੀ ਹੈ।ਇਸ ਮੌਕੇ ‘ਤੇ ਮੈਡਮ ਅਨੀਤਾ ਸੋਮ ਪ੍ਰਕਾਸ਼ ਨੇ ਵੀ ਇਸ ਮੰਗ ਨੂੰ ਸ਼ਹਿਰ ਵਾਸੀਆਂ ਦੀ ਮੰਗ ਦੱਸਦੇ ਹੋਏ ਫਗਵਾੜਾ ਨੂੰ ਜਿਲ੍ਹਾ ਬਣਾਉਣ ਨੂੰ ਆਪਣੀ ਦਿਲੀ ਇੱਛਾ ਦੱਸਿਆ। ਉਨਾਂ ਕਿਹਾ ਕਿ ਉਹ ਵੀ ਸੋਮ ਪ੍ਰਕਾਸ਼ ਤੋਂ ਮੰਗ ਕਰ ਰਹੇ ਹਨ ਕਿ ਫਗਵਾੜਾ ਨੂੰ ਜਿਲ੍ਹਾ ਬਣਾਇਆ ਜਾਵੇ।ਓਧਰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਹਰ ਹੀਲੇ ਨਾਲ ਫਗਵਾੜਾ ਨੂੰ ਜਿਲ੍ਹਾ ਬਣਾਉਣ ਲਈ ਯਤਨ ਕਰਨਗੇ। ਉਨਾਂ ਕਿਹਾ ਕਿ ਸਾਰੀਆ ਸਿਆਸੀ ਪਾਰਟੀਆਂ ਨੂੰ ਇਸ ਮੰਗ ਲਈ ਸਿਆਸਤ ਨਾ ਕਰਦੇ ਹੋਏ ਇੱਕ ਜੁਟਤਾ ਦਿਖਾਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਫਗਵਾੜਾ ਨੂੰ ਜਿਲ੍ਹਾ ਬਣਾਉਣ ਲਈ ਸਥਾਨਕ ਆਗੂਆਂ ਦੀ ਸਰਬ ਪਾਰਟੀ ਮੀਟਿੰਗ ਬੁਲਾਈ ਜਾਵੇ ਜਿਸ ਵਿੱਚ ਫਗਵਾੜਾ ਦੇ ਸਾਰੇ ਸਿਆਸੀ ਆਗੂ ਹੋਣ ਹੋਣ ਅਤੇ ਇਸ ਫਰੰਟ ਰਾਹੀ ਫਗਵਾੜਾ ਨੂੰ ਜਿਲ੍ਹਾ ਬਣਾਉਣ ਲਈ ਅਗਲੀ ਕਾਰਵਾਈ ਅਰੰਭ ਕਰਨ।