ਚੰਡੀਗੜ੍ਹ, 18 ਸਤੰਬਰ – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।ਆਪਣਾ ਅਸਤੀਫਾ ਉਨ੍ਹਾਂ ਰਾਜਪਾਲ ਨੂੰ ਸੌਂਪਿਆ। ਅਸਤੀਫੇ ਤੋਂ ਬਾਅਦ ਪਤਰਕਾਰ ਵਾਰਤਾ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਆਪਣੇ ਅਸਤੀਫੇ ਬਾਰੇ ਸਵੇਰੇ ਹੀ ਦੱਸ ਦਿੱਤਾ ਸੀ।ਹਾਈਕਮਾਨ ਦੇ ਰਵੱਈਏ ਨਾਲ ਮੈਂ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕੀਤਾ ਹੈ ਕਿਉਕਿ ਮੈਨੂੰ ਵਾਰ ਵਾਰ ਦਿੱਲੀ ਬੁਲਾਇਆ ਜਾਂਦਾ ਸੀ। ਕੈਪਟਨ ਨੇ ਕਿਹਾ ਕਿ ਮੇਰੇ ਭਵਿੱਖ ਦੇ ਰਸਤੇ ਖੁੱਲ੍ਹੇ ਹਨ ਤੇ ਮੈਂ ਆਪਣੇ ਸਮਰਥਕਾਂ ਨਾਲ ਗੱਲ ਕਰਾਂਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਾਈਕਮਾਨ ਨੂੰ ਜਿਸ ਉੱਪਰ ਭਰੋਸਾ ਹੈ, ਉਸ ਨੂੰ ਹੀ ਮੁੱਖ ਮੰਤਰੀ ਬਣਾਵੇ। ਕੈਪਟਨ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਜਾਰੀ ਹੈ, ਜਿਸ ਵਿਚ ਨਵਾਂ ਲੀਡਰ ਚੁਣਨ ਲਈ ਮੰਥਨਹੋ ਰਿਹਾ ਹੈ। ਵਿਧਾਇਕ ਦਲ ਦੇ ਨੇਤਾ ਦੀ ਦੌੜ ਵਿਚ ਸੁਨੀਲ ਜਾਖੜ ਸਭ ਤੋਂ ਅੱਗੇ ਹਨ।ਵਿਧਾਇਕ ਦਲ ਦੀ ਮੀੀਟੰਗ ‘ਚ ਕੈਪਟਨ ਨਹੀਂ ਪਹੁੰਚੇ ਹਨ।