ਕੋਲਕਾਤਾ, 18 ਸਤੰਬਰ – ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਬਾਬੁਲ ਸੁਪਰੀਓ ਅੱਜ ਰਸਮੀ ਤੌਰ ‘ਤੇ ਤ੍ਰਿਣਮੂਲ ਕਾਂਗਰਸ ‘ਚ ਸ਼ਾਮਿਲ ਹੋ ਗਏ। ਬੀਤੇ ਦਿਨੀਂ ਕੇਂਦਰੀ ਮੰਤਰੀ ਮੰਡਲ ‘ਚ ਫੇਰਬਦਲ ਤੋਂ ਬਾਅਦ ਬਾਬੁਲ ਸੁਪਰੀਓ ਨੇ ਭਾਜਪਾ ਛੱਡ ਦਿੱਤੀ ਸੀ। ਇਸ ਮੌਕੇ ਬਾਬੁਲ ਸੁਪਰੀਓ ਨੇ ਕਿਹਾ ਕਿ ਬੰਗਾਲ ਦੀ ਜਨਤਾ ਨੂੰ ਮਮਤਾ ਬੈਨਰਜੀ ਉੱਪਰ ਪੂਰਾ ਭਰੋਸਾ ਹੈ। ਮੈਂ ਕੰਮ ਕਰਨ ਲਈ ਤ੍ਰਿਣਮੂਲ ‘ਚ ਸ਼ਾਮਿਲ ਹੋਇਆ ਹਾਂ ਤੇ ਮੈਨੂੂੰ ਆਪਣੇ ਫੈਸਲੇ ਉੱਪਰ ਮਾਣ ਹੈ।