ਫਗਵਾੜਾ (ਮੁਨੀਸ਼ ਕੌਸ਼ਲ/ਰਮਨਦੀਪ) – ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਬਾਅਦ ਕੈਪਟਨ ਦੀ ਅਫਸਰਸ਼ਾਹੀ ਖਿਲਾਫ ਵੀ ਲੋਕ ਹੁਣ ਸੜਕਾਂ ‘ਤੇ ਉਤਰ ਆਏ ਹਨ ਜਿਸ ਦੀ ਤਾਜਾ ਮਿਸਾਲ ਦੇਖਣ ਨੂੰ ਮਿਲੀ ਫਗਵਾੜਾ ਵਿਖੇ ਜਿੱਥੇ ਕਿ ਲੋਕ ਇਨਸਾਫ ਪਾਰਟੀ ਵੱਲੋਂ ਪਾਰਟੀ ਦੇ ਐਸ.ਸੀ ਵਿੰਗ ਦੇ ਸੂਬਾ ਪ੍ਰਧਾਨ ਅਤੇ ਦੋਆਬਾ ਜ਼ੋਨ ਦੇ ਇੰਚਾਰਜ ਜਰਨੈਲ ਨੰਗਲ ਦੀ ਅਗਵਾਈ ਵਿੱਚ ਇਕ ਵਿਸ਼ਾਲ ਰੋਸ ਮਾਰਚ ਰੈਸਟ ਹਾਊਸ ਤੋਂ ਐਸ.ਡੀ.ਐਮ ਦਫ਼ਤਰ ਫਗਵਾੜਾ ਤੱਕ ਕੱਢਿਆ ਗਿਆ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੁਤਲਾ ਐੱਸ.ਡੀ.ਐੱਮ ਫਗਵਾੜਾ ਨੂੰ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਦੇ ਨਾਮ ‘ਤੇ ਇਕ ਮੰਗ ਪੱਤਰ ਦਿੱਤਾ ਗਿਆ। ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਜਰਨੈਲ ਨੰਗਲ ਨੇ ਦੱਸਿਆ ਕਿ ਪੰਜਾਬ ਦੇ ਮਾਣ ਮੱਤੇ ਇਤਿਹਾਸ ਦੇ ਨਾਲ ਸਿੱਖਿਆ ਵਿਭਾਗ ਵੱਲੋਂ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਸਿੱਖਿਆ ਦਾ ਰਾਜਨੀਤੀਕਰਨ ਕੀਤਾ ਜਾ ਰਿਹਾ ਹੈ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੀ 16 ਸਤੰਬਰ ਨੂੰ 7ਵੀਂ ਕਲਾਸ ਦੇ ਨਾਗਰਿਕ ਸ਼ਾਸਤਰ ਵਿਸ਼ੇ ਦੇ ਪੇਪਰ ਵਿੱਚ ਇੱਕ ਸਵਾਲ ਆਇਆ ਸੀ ਕੇ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਲਈ ਨੌਕਰੀਆਂ ਵਿੱਚ ਕੁਝ ਸੀਟਾਂ ਰੱਖੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਕੀ ਆਖਦੇ ਹਨ ਇਸ ਸਵਾਲ ਦੇ ਜਵਾਬ ਵਿੱਚ ਸਿੱਖਿਆ ਵਿਭਾਗ ਵੱਲੋਂ ਚਾਰ ਵਿਕਲਪ ਦਿੱਤੇ ਗਏ ਜਿਨ੍ਹਾਂ ਵਿਚ ਨੰਬਰ ਇਕ ਬਖ਼ਸ਼ਿਸ਼ ਨੰਬਰ ਦੋ ਰਾਖਵਾਂਕਰਨ ਨੰਬਰ ਤਿੰਨ ਦਾਨ ਅਤੇ ਨੰਬਰ ਚਾਰ ਤੋਹਫ਼ਾ ਦਿੱਤੇ ਗਏ ਜਿਸ ਨਾਲ ਸਿੱਧਾ ਸਿੱਧਾ ਗ਼ਰੀਬ ਲੋਕਾਂ ਦਾ ਮਜ਼ਾਕ ਉਡਾ ਕੇ ਬੇਇੱਜ਼ਤ ਕਰਨ ਦੀ ਸਾਜ਼ਿਸ਼ ਹੈ ਜਦ ਕੇ ਭਲਾਈ ਸਕੀਮਾਂ ਸਰਕਾਰ ਦੀ ਨੀਤੀ ਦਾ ਹਿੱਸਾ ਹਨ ਉਸ ਨੂੰ ਬਖ਼ਸ਼ਿਸ ਜਾਂ ਭੀਖ ਕਹਿਣਾ ਸਰਾਸਰ ਗ਼ਲਤ ਹੈ ।ਨਾਲ ਹੀ ਨੰਗਲ ਨੇ ਦੱਸਿਆ ਕਿ ਮਿਤੀ 17 ਸਤੰਬਰ ਨੂੰ +2 ਦਾ ਇਤਹਾਸ ਵਿਸ਼ੇ ਦਾ ਪੇਪਰ ਜਿਸ ਵਿਚ ਇਕ ਸਵਾਲ ਆਇਆ ਕਿ ਸ੍ਰੀ ਗੁਰੂ ਹਰ ਰਾਇ ਜੀ ਨੇ ਇਨ੍ਹਾਂ ਦੇ ਵਡੇਰਿਆਂ ਨੂੰ ਆਸ਼ੀਰਵਾਦ ਦਿੱਤਾ ਸੀ ਉਸ ਦੇ ਜਵਾਬ ਵਿੱਚ ਵੀ ਚਾਰ ਵਿਕਲਪ ਦਿੱਤੇ ਗਏ ਜਿਨ੍ਹਾਂ ਵਿਚ ਨੰਬਰ ਇਕ ਬੀਬੀ ਰਜਿੰਦਰ ਕੌਰ ਭੱਠਲ ਨੰਬਰ ਦੋ ਰਾਣਾ ਗੁਰਜੀਤ ਸਿੰਘ ਨੰਬਰ ਤਿੱਨ ਕੈਪਟਨ ਅਮਰਿੰਦਰ ਸਿੰਘ ਅਤੇ ਨੰਬਰ ਚਾਰ ਕੋਈ ਨਹੀਂ ਇਹ ਸਿੱਖਿਆ ਦਾ ਸਿੱਧਾ ਸਿੱਧਾ ਰਾਜਨੀਤੀਕਰਨ ਹੈ। ਸ੍ਰੀ ਗੁਰੂ ਹਰ ਰਾਇ ਜੀ ਨੇ ਤਾਂ ਸਮੁੱਚੀ ਮਨੁੱਖਤਾ ਨੂੰ ਆਸ਼ੀਰਵਾਦ ਦਿੱਤਾ ਪਰ ਇਹ ਲੋਕ ਗੁਰੂ ਮਹਾਰਾਜ ਜੀ ਦਾ ਨਾਮ ਵਰਤ ਕੇ ਸਿੱਖਿਆ ਦਾ ਰਾਜਨੀਤੀਕਰਨ ਕਰ ਰਹੇ ਨੇ ਜੋ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲਈ ਅੱਜ ਅਸੀਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੁਤਲਾ ਫ਼ੂਕ ਸਰਕਾਰ ਪਾਸੋਂ ਉਹਦੀ ਬਰਖਾਸਤਗੀ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਇਹ ਵੀ ਮੰਗ ਕੀਤੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਪੂਰਾ ਸਿਲੇਬਸ ਦੁਬਾਰਾ ਚੈੱਕ ਕੀਤਾ ਜਾਵੇ।ਕਿਤੇ ਕ੍ਰਿਸ਼ਨ ਕੁਮਾਰ ਵੱਲੋਂ ਸਾਡੇ ਇਤਿਹਾਸ ਨੂੰ ਤਰੋੜ ਮਰੋੜ ਕੇ ਖ਼ਤਮ ਕਰਨ ਦੀ ਕੋਈ ਹੋਰ ਚਾਲ ਨਾ ਚੱਲੀ ਹੋਵੇ।