ਚੰਡੀਗੜ੍ਹ, 20 ਸਤੰਬਰ – ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਦੀ ਸਹੁੰ ਚੁੱਕਣ ਤੋਂ ਬਾਅਦ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਅੱਜ ਰਾਤ 8 ਵਜੇ ਹੋਵੇਗੀ, ਜਿਸ ਵਿਚ ਦੋਵੇਂ ਨਵਨਿਯੁਕਤ ਉੱਪਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ ਸੋਨੀ ਵੀ ਸ਼ਾਮਿਲ ਹੋਣਗੇ। ਇਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਵੱਡੇ 3-4 ਮੁੱਦਿਆਂ ‘ਤੇ ਅੱਜ ਹੀ ਫੈਸਲਾ ਹੋਵੇਗਾ ਤੇ ਫੈਸਲੇ ਅੱਜ ਦੀ ਕੈਬਨਿਟ ਮੀਟਿੰਗ ‘ਚ ਹੋਣਗੇ। ਫੈਸਲੇ ਕੀ ਹੋਣਗੇ ਇਹ ਮੁੱਖ ਮੰਤਰੀ ਹੀ ਦੱਸਣਗੇ।