ਮੁੰਬਈ, 21 ਸਤੰਬਰ – ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਅਨੁਸਾਰ ਅਸ਼ਲੀਲ ਫਿਲਮਾਂ ਬਣਾਉਣ ਅਤੇ ਸੋਸ਼ਲ ਮੀਡੀਆ ਉੱਪਰ ਪ੍ਰਸਾਰਿਤ ਕਰਨ ਦੇ ਮਾਮਲੇ ‘ਚ ਸ਼ਿਲਪਾ ਸ਼ੈਟੀ ਦੇ ਪਤੀ ਕਾਰੋਬਾਰੀ ਰਾਜ ਕੁੰਦਰਾ ਦੇ ਮੋਬਾਈਲ, ਲੈਪਟਾਪ ਅਤੇ ਹਾਰਡ ਡਿਸਕ ਤੋਂ 119 ਅਸ਼ਲੀਲ ਵੀਡੀਓਸ ਮਿਲੀਆਂ ਹਨ। ਰਾਜ ਕੁੰਦਰਾ ਇਨ੍ਹਾਂ ਵੀਡੀਓਸ ਨੂੰ 9 ਕਰੋੜ ਰੁਪਏ ਵਿਚ ਵੇਚਣ ਦੀ ਯੋਜਨਾ ਬਣਾ ਰਿਹਾ ਸੀ। ਇਸ ਮਾਮਲੇ ਵਿਚ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਫਰਾਰ ਦੋਸ਼ੀ ਯਸ਼ ਠਾਕੁਰ ਉਰਫ ਅਰਵਿੰਦ ਸ੍ਰੀਵਾਸਤਵ ਅਤੇ ਰਾਜ ਕੁੰਦਰਾ ਦੇ ਸਹਿਯੋਗੀ ਪ੍ਰਦੀਪ ਬਖਸ਼ੀ ਖਿਲਾਫ ਲੁਕ ਆਊਟ ਨੋਟਿਸ ਜਾਰੀ ਕੀਤਾ ਹੈ।ਦੱਸ ਦਈਏ ਕਿ ਰਾਜ ਕੁੰਦਰਾ ਨੂੰ ਇਸ ਮਾਮਲੇ ਵਿਚ 50,000 ਦੇ ਮੁਚਲਕੇ ‘ਤੇ ਜਮਾਨਤ ਮਿਲ ਗਈ ਹੈ। ਇਸ ਤੋਂ ਪਹਿਲਾਂ ਰਾਜ ਕੁੰਦਰਾ ਨੇ ਕਿਹਾ ਸੀ ਕਿ ਉਸ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ।