ਓਟਾਵਾ, 21 ਸਤੰਬਰ – ਕੈਨੇਡਾ ਸੰਸਦੀ ਚੋਣਾਂ ਦੇ ਨਤੀਜਿਆ ‘ਚ ਜਰਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੇ 338 ‘ਚੋਂ 156 ਸੀਟਾਂ ਉੱਪਰ ਜਿੱਤ ਪ੍ਰਾਪਤ ਕੀਤੀ ਹੈ, ਪਰ ਉਹ ਆਪਣੀ ਸਰਕਾਰ ਬਣਾਉਣ ਲਈ ਜ਼ਰੂਰੀ ਬਹੁਮਤ ਨਹੀਂ ਹਾਸਿਲ ਕਰ ਸਕੀ ਹੈ। ਹਾਊਸ ਆਫ ਕਾਮਨਜ਼ ‘ਚ ਕੈਨੇਡਾ ਦੀ ਸੰਸਦ ਨੂੰ 170 ਸੀਟਾਂ ਦੀ ਲੋੜ ਹੁੰਦੀ ਹੈ, ਪਰੰਤੂ ਲਿਬਰਲ ਪਾਰਟੀ 170 ਸੀਟਾਂ ਹਾਸਿਲ ਨਹੀਂ ਕਰ ਸਕੀ ਹੈ। ਕੈਨੇਡਾ ਸੰਸਦੀ ਚੋਣਾਂ ਦਾ ਨਤੀਜਾ 2 ਸਾਲ ਪਹਿਲਾ ਵਰਗਾ ਹੀ ਹੈ।ਫਰਕ ਇਹ ਹੈ ਕਿ ਉਸ ਸਮੇਂ ਟਰੂਡੋ ਦੀ ਲਿਬਰਲ ਪਾਰਟੀ ਨੇ 157 ਸੀਟਾਂ ਹਾਸਿਲ ਕੀਤੀਆਂ ਸਨ ਤੇ ਇਸ ਵਾਰ 156 ਸੀਟਾਂ ਹਾਸਿਲ ਕੀਤੀਆਂ ਹਨ।