ਚੰਡੀਗੜ੍ਹ, 21 ਸਤੰਬਰ – ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋ ਚਾਰਜ ਸੰਭਾਲਦਿਆ ਹੀ ਪੰਜਾਬ ਸਰਕਾਰ ਵੱਲੋਂ 9 IAS ਅਤੇ 2 PCS ਅਧਿਕਾਰੀਆ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਤਬਾਦਲਿਆਂ ਵਿਚ ਡਿਪਟੀ ਕਮਿਸ਼ਨਰ ਮੋਹਾਲੀ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ ਜਦਕਿ ਕੱਲ੍ਹ ਮੁੱਖ ਮੰਤਰੀ ਦਫਤਰ ਤੋਂ ਤਬਦੀਲ ਕੀਤੇ ਤੇਜਵੀਰ ਸਿੰਘ ਅਤੇ ਗੁਰਕੀਰਤ ਕਿਰਪਾਲ ਸਿੰਘ ਵੀ ਇਸ ਸੂਚੀ ‘ਚ ਸ਼ਾਮਿਲ ਹੈ ਜਿਨ੍ਹਾਂ ਨੂੰ ਨਵੀਂ ਪੋਸਟਿੰਗ ਦਿੱਤੀ ਗਈ ਹੈ ।