ਫਗਵਾੜਾ: ਪੰਜਾਬ ਸਰਕਾਰ ਵੱਲੋਂ ਫਗਵਾੜਾ ਨਗਰ ਨਿਗਮ ਦੀਆਚੋਣਾ 30 ਮਈ ਤੱਕ ਕਰਵਾਉਣ ਲਈ ਇਲੈਕਸ਼ਨ ਕਮਿਸ਼ਨ ਨੂੰ ਲਿਖਿਆਂ ਗਿਆ ਸੀ। ਹੁਣ ਕਰੋਨਾ ਦੇ ਵੱਧਦੇ ਕੇਸਾਂ ਦੇ ਚੱਲਦਿਆਂ ਫ਼ਿਲਹਾਲ ਚੋਣਾਂ ਅੱਗੇ ਪਾ ਦਿੱਤੀਆਂ ਗਈਆਂ ਹਨ। ਸ਼ੁਰੂ ਤੋਂ ਹੀ ਵਿਵਾਦਾਂ ਚ ਰਹਿਆ ਇਹ ਚੌਣਾ ਪਹਿਲਾ ਵੋਟਰ ਸੂਚਿਆਂ ਦੇ ਵਿਵਾਦ ਦੇ ਕਾਰਨ ਰੋਕ ਦਿੱਤੀਆਂ ਗਈਆਂ ਸਨ। ਹੁਣ ਚੋਣਾਂ ਅੱਗੇ ਪੈਣ ਤੇ ਜਿੱਥੇ ਬਹੁਤ ਸਾਰੇ ਉਮੀਦਵਾਰ ਮਯੂਸੀ ਦੇ ਆਲਮ ਵਿੱਚ ਹਨ ਉੱਥੇ ਹੀ ਕਈ ਉਮੀਦਵਾਰਾਂ ਦੇ ਚੇਹਰਿਆਂ ਤੇ ਖੁਸ਼ੀ ਛਾਈ ਹੋਈ ਹੈ। ਭਾਵੇਂ ਇਹ ਚੋਣਾਂ 30 ਜੂਨ ਤੱਕ ਕਰਵਾਉਣ ਲਈ ਕਿਹਾ ਗਿਆ ਹੈ ਪਰ ਨੇੜ ਭਵਿੱਖ ਵਿੱਚ ਇਹ ਚੋਣਾਂ ਹੋਣ ਦੀ ਆਸ ਘੱਟ ਹੀ ਹੈ।