ਨਵੀਂ ਦਿੱਲੀ, 21 ਸਤੰਬਰ – ਦਿੱਲੀ ਦੇ ਕਾਲਕਾਜੀ ਇਲਾਕੇ ਵਿਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਘਰ ਵਿਚ ਕਿਰਗਿਜ਼ਸਤਾਨ ਤੋਂ ਆਇਆ ਨਾਗਰਿਕ ਅਤੇ ਉਸ ਦਾ ਬੇਟਾ ਮ੍ਰਿਤਕ ਅਵਸਥਾ ‘ਚ ਪਾਏ ਗਏ। ਇਸ ਦੀ ਸੂਚਨਾ ਮਿਲਦਿਆ ਹੀ ਕਾਲਕਾਜੀ ਪੁਲਿਸ ਥਾਣਾ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲਿਆ ਤੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਡੀ.ਸੀ.ਪੀ ਸਾਊਥ ਈਸਟ ਦਿੱਲੀ ਆਰ.ਪੀ ਮੀਣਾ ਨੇ ਦੱਸਿਆ ਕਿ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।