ਜੰੰਮੂ ਕਸ਼ਮੀਰ – ਮੁੱਠਭੇੜ ਦੌਰਾਨ ਇੱਕ ਅੱਤਵਾਦੀ ਢੇਰ

ਜੰਮੂ, 23 ਸਤੰਬਰ – ਜੰਮੂ ਕਸ਼ਮੀਰ ਦੇ ਸ਼ੋਪੀਆ ‘ਚ ਸੁਰੱਖਿਆ ਬਲਾਂ ਨੇ ਮੁੱਠਬੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਜੰਮੂ ਕਸ਼ਮੀਰ ਪੁਲਿਸ ਅਨੁਸਾਰ ਸੂਤਰਾਂ ਨੂੰ ਮਿਲੀ ਜਾਣਕਾਰੀ ‘ਤੇ ਸੁਰੱਖਿਆ ਬਲਾਂ ਨੇ ਕੇਸ਼ਵਾ ਵਿਖੇ ਇੱਕ ਸਰਚ ਆਪ੍ਰੇਸ਼ਨ ਸ਼ੁਰੂ ਕਰਦੇ ਹੋਏ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਇਸ ਦੌਰਾਨ ਅਨਾਇਤ ਅਸ਼ਰਫ ਡਾਰ ਜੋ ਕਿ OGW ਸੀ ਅਤੇ ਕੇਸ਼ਵਾ ਡਰੱਗ ਮਾਮਲੇ ਵਿਚ ਵੀ ਸ਼ਾਮਿਲ ਸੀ, ਨੇ ਗੋਲੀ ਮਾਰ ਕੇ ਇੱਕ ਨਾਗਰਿਕ ਨੂੰ ਜਖਮੀਂ ਕਰ ਦਿੱਤਾ। ਇਸ ਤੋਂ ਬਾਦ ਸੁਰੱਖਿਆ ਬਲਾਂ ਨੇ ਅੱਤਵਾਦੀ ਨੂੰ ਆਤਮ ਸਮਰਪਣ ਕਰਨ ਦੀ ਪੇਸ਼ਕਸ਼ ਕੀਤੀ ਪਰ ਉਹ ਨਹੀਂ ਮੰਨਿਆਂ, ਜਿਸ ਤੋਂ ਬਾਅਦ ਚੱਲੀ ਮੁੱਠਭੇੜ ‘ਚ ਉਕਤ ਅੱਤਵਾਦੀ ਮਾਰਿਆ ਗਿਆ।ਮਾਰੇ ਗਏ ਅੱਤਵਾਦੀ ਤੋਂ ਸੁਰੱਖਿਆਂ ਬਲਾਂ ਨੇ ਇੱਕ ਪਿਸਟਲ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ।

Leave a Reply

Your email address will not be published. Required fields are marked *