ਚੰਡੀਗੜ੍ਹ, 23 ਸਤੰਬਰ – ਪੰਜਾਬ ਦਾ ਮੁੱਖ ਮੰਤਰੀ ਬਦਲੇ ਜਾਣ ‘ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਾਂਗਰਸ ਉੱਪਰ ਗੰਭੀਰ ਦੋਸ਼ ਲਗਾਏ ਹਨ।ਆਪਣੇ ਟਵੀਟ ਵਿਚ ਅਨਿਲ ਵਿਜ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਬਦਲਨਾ ਕਾਂਗਰਸ ਦੀ ਰਾਸ਼ਟਰ ਵਿਰੋਧੀ ਚਾਲ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਸੈਨਾ ਪ੍ਰਮੁੱਖ ਕਮਰ ਜਾਵੇਦ ਬਾਜਵਾ ਦੇ ਨਜ਼ਦੀਕੀ ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਪੰਜਾਬ ਦੀ ਸੱਤਾ ਵਿਚ ਲਿਆਉਣਾ ਕਾਂਗਰਸ ਦੀ ਗਹਿਰੀ ਰਾਸ਼ਟਰ ਵਿਰੋਧੀ ਖਤਰਨਾਕ ਸਾਜ਼ਿਸ਼ ਹੈ। ਇਸ ਦੇ ਨਾਲ ਹੀ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਰਾਸ਼ਟਰਵਾਦੀ ਦੱਸਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਰਸਤੇ ਵਿਚ ਰੁਕਾਵਟ ਸਨ, ਇਸ ਲਈ ਕਾਂਗਰਸ ਨੇ ਰਾਜਨੀਤਿਕ ਰੂਪ ਵਿਚ ਕੈਪਟਨ ਨੂੰ ਮਾਰ ਦਿੱਤਾ ਹੈ।ਉਨ੍ਹਾਂ ਰਾਸ਼ਟਰਵਾਦੀ ਤਾਕਤਾਂ ਨੂੰ ਕਾਂਗਰਸ ਦੇ ਇਨ੍ਹਾਂ ਮਨਸੂਬਿਆ ਖਿਲਾਫ ਇੱਕਜੁੱਟ ਹੋਣ ਦੀ ਅਪੀਲ ਕੀਤੀ।